ਨਾਮ ਤੇਰਾ ਜਪੇਗੀ, ਧਿਆਨ ਤੇਰਾ ਧਰੇਗੀ
ਪਾਣੀਆਂ ਦੇ ਉੱਤੇ ਸਦਾ ਬਾਣੀ ਤੇਰੀ ਤਰੇਗੀ
ਪਾਣੀਆਂ 'ਚੋਂ ਪਾਣੀਆਂ ਦੀ ਝੱਗ ਨਹੀਓ ਮੁੱਕਣੀ
ਬਾਬਾ ਵੇ #ਪੰਜਾਬ ਵਿੱਚੋਂ ਪੱਗ ਨਹੀਂਓ ਮੁੱਕਣੀ
ਭਟਕ ਗਏ ਨੇ ਭਾਂਵੇ ਗੱਭਰੂ ਪੰਜਾਬ ਦੇ
ਤੇਰੀਆਂ ਨਿਸ਼ਾਨੀਆਂ ਤਾਂ ਹੁਣ ਵੀ ਆਬਾਦ ਨੇ
ਦੋਖੀਆੰ ਦੇ ਪਿੱਛੇ ਕਦੇ ਲੱਗ ਨਹੀਂਓ ਮੁੱਕਣੀ
ਬਾਬਾ ਵੇ ਪੰਜਾਬ ਵਿੱਚੋਂ ਪੱਗ ਨਹੀਂਓ ਮੁੱਕਣੀ ~
Status sent by: Kulwinder Singh Punjabi Status
ਓ ਤੈਨੂੰ ਬੁਰਾ ਦੱਸ ਕੌਣ ਕਹਿ ਜੂ,
ਮੈ ਵੀ ਵਿੱਚ ਜੜ੍ਹਾਂ ਦੇ ਬਹਿ ਜੂ...
ਲੱਤਾਂ ਬੰਨ ਪਟਿਆਲੇ ਲੈ ਜੂੰ
ਦੇਖੀ ਚੱਲ ਸਕੀਮ ਕੁੜ੍ਹੇ,
ਜੇ ਤੂੰ ਦਾਰੂ ਤਾਂ #ਯਾਰ ਵੀ
ਬੀਕਾਨੇਰੀ ਅਫ਼ੀਮ ਕੁੜ੍ਹੇ...
Status sent by: Kulwinder Singh Punjabi Status
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀਂ ,
ਪਰ ਆਪਣਿਆਂ ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀਂ..
ਕਈਆਂ ਦੀ #ਆਦਤ ਹੁੰਦੀ ਹੈ ਮੁਸਕਰਾਉਣ ਦੀ ,
ਉਹਨਾਂ ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ..
#ਪਿਆਰ ਲਈ ਦੁਨੀਆ ਨਾਲ ਲੜ੍ਹਨਾ ਤਾਂ ਠੀਕ ਹੈ,
ਪਰ ਮਾਪਿਆਂ ਦੀਆਂ ਉਮੀਦਾਂ ਨੂੰ
ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ,
ਕਈ ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ ,
ਦੁਸ਼ਮਣਾ ਨੂੰ ਦੋਸ਼ੀ ਠਹਿਰਾਉਣਾ ਵੀ ਤਾਂ ਚੰਗਾ ਨਹੀਂ
Status sent by: Kulwinder Singh Punjabi Status
ਰੱਖ #ਰੱਬ ਤੇ ਯਕੀਨ,
ਦਿਨ ਅਉਣਗੇ #ਹਸੀਨ,
#ਦਿਲ ਨਾ ਤੂੰ ਛੱਡ,
ਬੈਠਾ ਰਹਿ ਆਸ ਤੇ,
ਕੁਝ ਤਾਂ ਖਾਸ ਸੋਚਿਅਾ ਹੋਣਾ
ਬਾਬਾ #ਨਾਨਕ ਨੇ ਤੇਰੇ ਵਾਸਤੇ....
Status sent by: Sandhu Surjeet Kapure Punjabi Status
ਔਰਤ ਆਪਣੀ ਉਮਰ ਛਪਾਉਦੀ,
ਐਬ ਛੁਪਾਉਦਾ ਬੰਦਾ।
#ਧੀ ਮਾਪਿਆ ਤੋ ਦੁੱਖ ਛੁਪਾਉਦੀ,
ਪੁੱਤ ਛੁਪਾਉਦਾ ਪੰਗਾ।
ਝੂਠਾ ਬੰਦਾ ਮੂੰਹ ਛੁਪਾਏ,
ਤਨ ਛੁਪਾਉਦਾ ਨੰਗਾ।
ਕੋਹੜੀ ਆਪਣੇ ਜਖਮ ਛੁਪਾਏ,
ਗੰਜ ਛੁਪਾਉਦਾ ਗੰਜਾ।
ਅੱਜ ਤੱਕ ਕੋਈ ਦੱਸ ਨਾ ਸਕਿਆ,
ਨਾ ਚੰਗਾ ਨਾ ਮੰਦਾ।
ਪਹਿਲੇ ਕਿਹੜਾ ਆਇਆ ਜੱਗ ਤੇ,
ਜਾਂ ਮੁਰਗੀ ਜਾਂ ਅੰਡਾ।
ਮਾਂ ਪੁੱਤ ਦੇ ਐਬ ਛੁਪਾਉਦੀ,
ਮੋਰ ਛਪਾਉਦਾ ਪੰਜਾ।
ਮੋਹ ਮਾਇਆ ਤੋ ਬੱਚ ਨਾ ਸਕਿਆ,
ਫਿਰ ਵੀ ਰੱਬ ਅਖਵਾਉਂਦਾ ਬੰਦਾ।
Status sent by: Kulwinder Singh Punjabi Status