Page - 63

Sachia Gallan

ਦਾੜ੍ਹੀ ਕਦੇ ਜੱਚਦੀ ਨੀਂ ਪੱਗ ਤੋਂ ਬਿਨਾਂ
ਪੈਂਦਾ ਨੀਂ ਕਲੇਸ਼ ਲਾਈਲੱਗ ਤੋਂ ਬਿਨਾਂ
ਰਾਖ ਕਦੇ ਬਣਦੀ ਨੀਂ ਅੱਗ ਤੋਂ ਬਿਨਾਂ
ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾਂ

ਹੁੰਦੀ ਨਹੀਂ ਭਗਤੀ ਧਿਆਨ ਤੋਂ ਬਿਨਾਂ
ਚੁੱਕ ਨਹੀਂ ਹੁੰਦਾ ਭਾਰ ਜਾਨ ਤੋਂ ਬਿਨਾਂ
ਹੀਰਾ ਕਦੇ ਨਿਕਲੇ ਨਾ ਖਾਣ ਤੋਂ ਬਿਨਾਂ
ਜੋੜੀ ਬੁਰੀ ਲੱਗਦੀ ਏ ਹਾਣ ਤੋਂ ਬਿਨਾਂ

ਸਾਧ ਬੁਰਾ ਕਹਿੰਦੇ ਨੇ ਲਗੋਟ ਤੋਂ ਬਿਨਾਂ
ਟਾਈ ਕਦੇ ਜਚਦੀ ਨਾ ਕੋਟ ਤੋਂ ਬਿਨਾਂ
ਬਣੇ ਨਾ ਸਿਪਾਹੀ ਰੰਗਰੂਟ ਤੋਂ ਬਿਨਾਂ
ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾਂ

ਪਿਆਸ ਕਦੇ ਬੁੱਝਦੀ ਨੀਂ ਪਾਣੀ ਤੋਂ ਬਿਨਾਂ
ਘਰ ਕਦੇ ਬੱਝੇ ਨਾ ਘਰਾਣੀ ਤੋਂ ਬਿਨਾਂ
ਘੋੜਾ ਕਦੇ ਭੱਜੇ ਨਾ ਪਰਾਣੀ ਤੋਂ ਬਿਨਾਂ
ਮੱਖਣੀ ਨਾ ਬਣਦੀ ਮਧਾਣੀ ਤੋਂ ਬਿਨਾਂ

ਬੁਰੀ ਤਲਵਾਰ ਹੁੰਦੀ ਮਿਆਨ ਤੋਂ ਬਿਨਾਂ
ਤੀਰ ਕਦੇ ਚੱਲੇ ਕਮਾਨ ਤੋਂ ਬਿਨਾਂ
ਕਰੀਏ ਨਾ ਕੋਈ ਕੰਮ ਗਿਆਨ ਤੋਂ ਬਿਨਾਂ
ਮੁੱਕਦਾ ਨਾ ਕੰਮ ਸ਼ਮਸ਼ਾਨ ਤੋਂ ਬਿਨਾਂ

ਲੱਗੇ ਨਾ ਨਿਸ਼ਾਨਾ ਸਾਹ ਰੋਕੇ ਤੋਂ ਬਿਨਾਂ
ਔਰਤ ਨਾ ਸੋਹਣੀ ਲੱਗੇ ਕੋਕੇ ਤੋਂ ਬਿਨਾਂ
ਵਿਕੇ ਨਾ ਸਮਾਨ ਕਦੇ ਹੋਕੇ ਤੋਂ ਬਿਨਾਂ
ਚੋਰੀ ਚੋਰ ਕਰਦਾ ਨੀਂ ਮੌਕੇ ਤੋਂ ਬਿਨਾਂ


ਹੁੰਦਾ ਨੀਂ ਵਪਾਰ ਗੱਲ ਖਰੀ ਤੋਂ ਬਿਨਾਂ
ਜੁੱਤੀ ਸੋਹਣੀ ਲੱਗਦੀ ਨੀਂ ਜ਼ਰੀ ਤੋਂ ਬਿਨਾਂ
ਸੱਸ ਖ਼ੁਸ਼ ਹੁੰਦੀ ਨਹੀਂ ਵਰੀ ਤੋਂ ਬਿਨਾਂ

ਔਰਤ ਨਾ ਜਚਦੀ ਗੁੱਤ ਤੋਂ ਬਿਨਾਂ
ਵਧਦੀ ਨਾ ਕੁਲ ਕਦੇ ਪੁੱਤ ਤੋਂ ਬਿਨਾਂ
ਮੇਵਾ ਚੰਗਾ ਲੱਗਦਾ ਨੀਂ ਰੁੱਤ ਤੋਂ ਬਿਨਾਂ
ਭੱਖੜਾ ਨਾ ਖਾਵੇ ਕੋਈ ਉੱਠ ਤੋਂ ਬਿਨਾਂ...

Gurbani ton hoyi door

ਸ਼ੌਕੀਨ ਹੋਗੀ #Vodka ਦੀ,
#ਗੁਰਬਾਣੀ ਤੋਂ ਹੋਈ ਦੂਰ ਕੁੜੇ,
ਜਿਹਨੂੰ ਭੁੱਲੀ ਬੈਠੀ ਏਂ,
ਤੈਨੂੰ ਉਸੇ ਨੇ ਕਰਨਾ #ਮਸ਼ਹੂਰ ਕੁੜੇ...

Shaukeen Hogi #Vodka Di,
#Gurbani To Hoyi Door Kude,
Jihnu Bhuli Baithi E,
Tainu Ose Ne Karna Mashoor Kude...

Dhadkan Tez Ho Jandi E

ਬੇਸ਼ਕ ਕਹਿ ਦਿੱਤਾ ਸਭ ਨੂੰ
ਕੇ ਉਹਦਾ #ਖਿਆਲ ਦਿਲੋਂ ਕੱਢ ਤਾ
.
ਪਰ ਅੱਜ ਵੀ ਤੇਜ਼ ਹੋ ਜਾਂਦੀ ਏ #ਧੜਕਨ
ਉਸ ਝੱਲੀ ਦਾ ਨਾਂ ਸੁਣ ਕੇ !!!

Jatt De Asool

ਓ ਲਾਰੇ ਲਾਈਏ ਨਾ, ਜਵਾਬ ਸਿੱਧਾ ਦੇ ਦੀਏ,
ਲੱਗੇ ਕਈਆਂ ਨੂੰ ੲਿਹਦੇ ਚ' #ਗਰੂਰ ਨੇ...
ਚਾਪਲੂਸੀ ਕਰੂੰ ਵਰਕੇ ਪਾੜਦੀ,
ਕੱਬੇ ਬੜੇ ‪#‎Jatt‬ ਦੇ ਅਸੂਲ ਨੇ !!!

Sade Yaar Mehfila Layi

ਜਿੰਨੀ ਕੁ ਤੂੰ #PG ਵਿੱਚ ਰਹਿੰਦੀ ਬੱਲੀਏ,
ਉਹ ਤੋਂ ਦੂਣਾ ਅਸੀਂ #ਮੋਟਰ ਤੇ ਥਾਂ ਛੱਤਿਆ...
ਨੀ ਤੂੰ ਤਿੰਨ ਕੁ ਫਰੈਂਡਾ ਨਾਲ ਫਿਰੇ ਮੇਲਦੀ,
ਸਾਡੇ ਯਾਰ ਬੜੇ #ਮਹਿਫਲਾਂ ਲਈ ਤਾਂ ਰੱਖਿਆ...