Page - 191

Mithi Jehi Muskan Betian

ਇੱਕ ਮਿੱਠੀ ਜਿਹੀ ਹਨ ਮੁਸਕਾਨ ਬੇਟੀਆਂ,
ਮਾਪੇਆ ਦੀ ਜਾਨ ਵਿਚ ਜਾਨ ਬੇਟੀਆਂ .
ਹਰ ਕੰਮ ਵਿਚ ਅੱਗੇ ਦੇਸ਼ ਜਾਂ ਵਿਦੇਸ਼ ਹੋਵੇ,
ਬਣਾਉਣ ਮੁੰਡਿਆਂ ਤੋਂ ਵੱਧ ਪਹਿਚਾਨ ਕੁੜੀਆਂ...
.
ਜਿਹਨਾਂ ਦੇ ਨਾ ਪੁੱਤ ਉਹਨਾਂ ਮਾਪਿਆਂ ਤੋਂ ਪੁੱਛ ਲਓ,
ਕੰਮ ਖੇਤਾਂ ਵਿਚ ਕਰਣ ਬਣ ਕੇ ਕਿਸਾਨ ਬੇਟੀਆਂ ,
ਥੋੜੀ ਸੋਚ ਨੂੰ ਸੁਧਾਰੀਏ ਜਮਾਨਾ ਬਹੁਤ ਅੱਗੇ ਹੈ
ਹੋਣ ਦੇਈਏ ਨਾ ਕੋਖ 'ਚ ਲਹੂ ਲੁਹਾਨ ਬੇਟੀਆਂ,
ਅਗੇ ਵੰਸ਼ ਹੈ ਚਲਦਾ ਇਹਨਾਂ ਦੇ ਸਿਰਾਂ ਤੇ
ਤਾਂ ਹੀ ਘਰਾਂ ਵਿਚ ਹੋਣ ਮਹਿਮਾਨ ਬੇਟੀਆਂ,
ਤੋਲਾ ਵਧ ਜਾਂਦਾ ਖੂਨ ਉਸ ਮਾਂ ਬਾਪ ਦਾ
ਜਿਹੜੇ ਡੋਲੀ ਵਿਚ ਤੋਰਦੇ ਜਵਾਨ ਬੇਟੀਆਂ ,
ਦਿੱਤਾ ਮਾਪੇਆ ਸਕੂਟਰ ਸਹੁਰੇ ਮੰਗਦੇ ਸੀ ਕਾਰ
ਹੋਣ ਦਾਜ ਪਿੱਛੇ ਅੱਜ ਵੀ ਕੁਰਬਾਨ ਬੇਟੀਆਂ,
ਭੁੱਲ ਜਾਂਦਾ ਸਭ ਕੁਝ ਕੀ ਜਵਾਨੀ ਵਿਚ ਕਰਿਆ,
ਘਰ ਓਸ ਦਾ ਵਸਾਉਣ ਜਿਥੇ ਹੋਣ ਅਨਜਾਣ ਬੇਟੀਆਂ...

Dil Ch Teri Yaad Da Khumar

ਸੂਰਜ ਢਲਿਆ ਹੀ ਰਹਿੰਦਾ ਤੇ ਬੱਦਲ ਹੁਣ ਚੜਿਆ ਹੀ ਰਹਿੰਦਾ,
ਤੇਰੀ ਯਾਦ ਦਾ ਖੁਮਾਰ ਲੈ ਕੇ #ਦਿਲ ਚ ਵੜਿਆ ਹੀ ਰਹਿੰਦਾ...
ਇੱਕ ਤੇਰਾ #ਪਿਆਰ ਹੀ ਹੈ ਜਿਹੜਾ ਦੁੱਖ 'ਚ ਨਾਲ ਖੜਿਆ ਹੀ ਰਹਿੰਦਾ
ਤੇਰੀ #ਯਾਦ ਆਂਦੇ ਹੀ ‪#‎ਅੱਥਰੂ‬ ਏਵੈ ਵਗਦੇ ਨੇ ਜਿਵੇਂ,
ਹੰਝੂ ਵੀ ਮੇਰੀ ਅੱਖਾਂ ਦੀ ਪਲਕਾਂ ਦੇ ਨਾਲ ਜੜਿਆ ਹੀ ਰਹਿੰਦਾ...

Kyun Ditta Judai Wala Zehr

Kyo Tere Mann Wich Sade Lyi Paida Hoya Vair Kude,
Kive Mann Baithi Sanu Tu Gair Kude...
Nitt Mangde Si Rabb Kolon Teri Khair Kude,
Fer Kyun Ditta Sanu Tu Judai Wala Zehr Kude?

Sirf Teri Yaad Reh Gyi

ਤੇਰੇ ਅੱਡ ਹੋਣ ਮਗਰੋਂ ਸਿਰਫ ਤੇਰੀ #ਯਾਦ ਹੀ ਨਿਸ਼ਾਨੀ ਬਣ ਰਹਿ ਗਈ ਏਂ,
ਖੋਰੇ ਤੂੰ ਵਾਪਸ ਆਣਾ ਹੈ ਕੇ ਨਹੀ, ਆਹੀ ਗੱਲ ਬੇਚੈਨੀ ਬਣ ਰਹਿ ਗਈ ਏਂ
ਅਸਲ 'ਚ ਕਦੋ ਬਣੇਗੀ? ਤੂੰ ਤਾਂ ਖਵਾਬਾ 'ਚ #ਦਿਲ ਦੀ ਰਾਣੀ ਬਣ ਰਹਿ ਗਈ ਏਂ
ਤੇਰੇ ਤੋਂ ਵੱਖ ਹੋਵਾਂ ਕਿਵੇਂ? ਤੇਰੇ ਬਿਨਾ ਨਵੀਆਂ ਗੱਲਾਂ ਵਾਸਤੇ ਮੈਂ ਸੋਚਾਂ,
ਨੀ ਤੂੰ ਤਾਂ ਮਨ ਦੇ ਅੰਦਰੋ-ਅੰਦਰੀ, ਗੱਲ ਪੁਰਾਨੀ ਬਣ ਬਹਿ ਗਈ ਏਂ...

Bada Shaitan Rupaiya Hai

ਅੱਜ -ਕੱਲ ਲੋਕਾਂ ਦੀ ਬਣਿਆ ਜਿੰਦ ਜਾਨ ਰੁਪਇਆ ਹੈ,
ਕਿਉਂਕਿ ਸਭ ਦਾ ਹੀ ਹੁਣ ਭਗਵਾਨ ਰੁਪਿਆ ਹੈ
ਜਿੰਦਗੀ ਦੀ ਜਰੂਰਤ ਹੈ ਮੰਨਦੇ ਹਾਂ ਆਪਾਂ,
ਪਰ ਮੰਨਣਾ ਪੈਣਾ ਮੌਤ ਦਾ ਸਾਮਾਨ ਰੁਪਿਆ ਹੈ
ਸਾਂਭ ਸਾਂਭ ਰੱਖੇ ਇੱਥੇ ਹਰ ਕੋਈ ਹੀ ਇਸ ਨੂੰ,
ਵਿਰਲਾ ਵਿਰਲਾ ਹੀ ਕਰਦਾ ਕੋਈ ਦਾਨ ਰੁਪਇਆ ਹੈ
ਉਠ ਉਠ ਕੇ ਡਿੱਗੇ ਅਕਸਰ ਉਸ ਦੇ ਮੂਹਰੇ,
ਡਾਲਰ ਹੱਥੋਂ ਰਹਿੰਦਾ ਬੜਾ ਪਰੇਸ਼ਾਨ ਰੁਪਿਆ ਹੈ
ਸੋਚੀਂ ਨਾ ਦਿਲ ਉਸ ਨੂੰ ਹੈ ਮੁਹੱਬਤ ਤੇਰੇ ਨਾਲ
ਤੇਰੀ ਤਾਂ ਮਹਿਬੂਬਾ ਦਾ ਅਰਮਾਨ ਰੁਪਿਆ ਹੈ
ਮੇਰੇ ਹੱਕ 'ਚ ਖੜੇ ਸੀ ਜਿਹੜੇ ਪਾਸਾ ਵੱਟ ਗਏ ਨੇ
ਸਭ ਦੀ ਪਿਠ ਲਵਾਉਂਦਾ ਬੜਾ ਸ਼ੈਤਾਨ ਰੁਪਇਆ ਹੈ
ਤੈਨੂੰ ਕੀ ਤੂੰ ਸਰਕਾਰੀ ਨੋਕਰ ਹੈ ਜਦ ਤੱਕ,
ਤੇਰੇ ਤੇ ਹੋਇਆ ਰਹਿਣਾ ਮੇਹਰਬਾਨ ਰੁਪਇਆ ਹੈ...