Page - 192

Pyar Hi Pyar Hove

ਇੱਕ ਤੂੰ ਤੇ ਦੂਜਾ ਮੈਂ ਤੀਜਾ ਨਾ ਕੋਈ ਹੋਵੇ ਵਿਚ ਆਪਣੇ
#ਪਿਆਰ ਹੀ ਪਿਆਰ ਹੋਵੇ ਕੋਈ ਭੇਦ ਨਾ ਹੋਵੇ ਵਿਚ ਆਪਣੇ
ਤੋੜੇ ਤੋ ਵੀ ਨਾ ਟੁੱਟੇ ਅਜਿਹਾ ਰਿਸ਼ਤਾ ਸਦਾ ਹੋਵੇ ਵਿਚ ਆਪਣੇ
ਲੋਕਾ ਦਾਂ ਕੀ ਹੈ ਇਹ ਤਾ ਹਰ ਗੱਲ ਨੂੰ ਦਿਖਾਵਾ ਸਮਝਦੇ ਨੇ
ਬਾਕੀ ਸਭ ਕੁਛ ਹੋਵੇ ਬੱਸ ਇੱਕ ਦੁਨੀਆ ਨਾ ਹੋਵੇ ਵਿਚ ਆਪਣੇ...

Tere Naal Kinna Pyar E

ਮੈਨੂੰ ਵੀ ਨਹੀ ਪਤਾ ਤੇਰੇ ਨਾਲ ਕਿੰਨਾ ਮੈਨੂੰ ਪਿਆਰ ਏ,
ਪਰ ਮੈਨੂੰ ਹੋਰਾਂ ਨਾਲੋ ਵੱਧ ਕੇ ਤੇਰੇ ਨਾਲ #ਪਿਆਰ ਏ...
ਬਿਨ ਤੇਰੇ ਤਾਂ ਆਪਣੇ ਆਪ ਨਾਲ ਮੈਂ ਰੁੱਸਣ ਲਗ ਗਿਆ
ਇੰਝ ਦੂਰ ਹੋ ਕੇ ਜ਼ਿੰਦਗੀ ਜਿਉਣਾ ਹੀ ਦੁਸ਼ਵਾਰ ਏ
ਤੂੰ ਦੂਰ ਹੋ ਗਈ ਫੇਰ ਵੀ ਨਾ ਤੈਨੂੰ ਭੁੱਲ ਸਕਿਆ
ਰੱਬਾ ਆਹ ਮੇਰੇ ਪੱਲੇ ਪਾਇਆ ਕਿਹੋ ਜਾ ਖੁਮਾਰ ਏ...

Satguru Teri Oat

ਸਤਿਗੁਰੂ ਤੇਰੀ ਓਟ
ਸਤਿਗੁਰੂ ਤੇਰੀ ਓਟ ਦਾਤਿਆ ਸਤਿਗੁਰੂ ਤੇਰੀ ਓਟ,
ਤੇਰੀ ਰਜ਼ਾ ਵਿਚ ਰਹਿਣ ਵਾਲੇ ਨੂੰ ਆਵੇ ਨਾ ਕੋਈ ਤੋਟ...
ਬੜੇ ਸਿਆਣੇ ਦੁਕਾਨਦਾਰ ਵੀ ਗ੍ਰਾਹਕ ਦਾ ਉੱਲੂ ਖਿੱਚਣ ਲਈ,
ਮਾੜਾ ਮਾਲ ਵੇਚਣ ਲਈ ੳੱਪਰ ਕਰ ਦੇਣ ਭਾਰੀ ਛੋਟ..
ਕਮਲੀਆਂ ਹੋਈਆਂ ਫਿਰਨ ਮਾਵਾਂ ਮਨ ਨੂੰ ਕੁੱਝ ਨਾ ਭਾਵੇ,
ਆਈ ਹਨ੍ਹੇਰੀ ਆਲ੍ਹਣੇ ਵਿਚੋਂ ਡਿੱਗੇ ਜਿਨ੍ਹਾਂ ਦੇ ਬੋਟ...
ਬਹੁਤ ਕਮਾਊ ਨਿਕਲੇ ਕਾਕੇ ਕੱਲ੍ਹ ਨੰਬਰਦਾਰ ਸੀ ਕਹਿੰਦਾ,
ਐਨ.ਆਰ.ਆਈ. ਹੁਣ ਫੋਰਨ ਦੇ ਜੋ ਪੀਂਦੇ ਸੀ ਭੰਗ ਘੋਟ...
ਖੂਨ ਪਸੀਨਾ ਭੁੱਖਾ ਮਰਦਾ ਬੇਰੁਜਗਾਰੀ ਰੱਜ ਕੇ ਜੀਵੇ,
ਆਪੇ ਹੀ ਉਹ ਕਤਲ ਹੋ ਜਾਂਦੀ ਨਾ ਸੰਭਾਲੇ ਜਾਣ ਜਦ ਨੋਟ...
ਇਕ ਤਰਫ਼ੇ ਹੋਣ ਫੈਂਸਲੇ ਸਵਿਧਾਨ ਦੀ ਕੋਈ ਨਾ ਮੰਨੇ,
ਖਾਪ ਪੰਚਾਇਤਾਂ ਲੱਗਣ ਨਾ ਸਾਂਝੀ ਰਹਿ ਗਈ ਹੁਣ ਕੋਟ...
ਹਾਲੇ ਤੱਕ ਵੀ ਦਰਦ ਸਤਾਵੇ ਵਰ੍ਹੇ ਤੱਕ ਨੇ ਬੀਤ ਗਏ,
ਜਵਾਨੀ ਵੇਲੇ ਖਾਧੀ "ਦਰਦੀ" ਦਿਲ 'ਤੇ ਲੱਗੀ ਚੋਟ...

Dil Nu Chain Na Aave

ਰੱਬਾ ਹੁਣ ਕਿਵੇਂ ਟੁੱਟਿਆ ਦਿਲ ਜੁੜ ਜਾਵੇ,
ਜ਼ੋਰ ਜਿੰਨਾ ਮਰਜ਼ੀ ਲਾ ਲੀ ਇਹਨੇ ਨਾ ਜੁੜਨਾ...
ਜਦੋਂ ਤੱਕ ਮੇਰਾ ਯਾਰ ਨਾ ਕੋਲ ਮੇਰੇ ਮੁੜ ਆਵੇ
ਹੁਣ ਚੈਨ ਨਾ ਮੇਰੇ #ਦਿਲ ਨੂੰ ਭੋਰਾ ਵੀ ਆਵੇ
ਜਦੋ ਤੱਕ ਕੋਈ ਹੰਝੂ ਅੱਖ ਚੋਂ ਨਾ ਰੁੜ ਜਾਵੇ...

Aitbaar Na Kar Kise Te

ਜਿਵੇਂ ਸਵੇਰ ਹੋਣ ਤੇ #ਤਾਰੇ ਬਦਲ ਜਾਂਦੇ ਨੇ
ਉਵੇਂ ਰੁੱਤ ਆਉਣ ਤੇ ਨਜ਼ਾਰੇ ਬਦਲ ਜਾਂਦੇ ਨੇ,
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ,
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ :(