Page - 407

Akhir Ch Bande Chaar Bhalda E

ਪੈਦਲ ਤੁਰਿਆ ਜਾਂਦਾ......   ਕਹਿੰਦਾ ਸਾਇਕਲ ਜੁੜ ਜਾਵੇ...।
ਸਾਇਕਲ ਵਾਲਾ ਫੇਰ .....     ਸਕੂਟਰ-ਕਾਰ ਭਾਲਦਾ ਏ......।
ਪੜ੍ਹਿਆ-ਲਿਖਿਆ ਬੰਦਾ..... ਫੇਰ ਰੁਜ਼ਗਾਰ ਭਾਲਦਾ ਏ.....।
ਮਿਲ ਜਾਵੇ ਰੁਜ਼ਗਾਰ ਤਾਂ....  ਸੋਹਣੀ ਨਾਰ ਭਾਲਦਾ ਏ....।
ਆ ਜਾਵੇ ਜੇ ਨਾਰ .....       ਤਾਂ ਕਿਹੜਾ ਪੁੱਛਦਾ ਬੇਬੇ ਨੂੰ....।
ਉਦੋਂ ਮੁੰਡਾ ਚੋਪੜੀਆਂ....    ਤੇ ਚਾਰ ਭਾਲਦਾ ਏ.......।
ਸਾਰੀ ਉਮਰੇ ਬੰਦਾ....       ਰਹਿੰਦਾ ਏ ਮੰਗਦਾ......।
ਬੁੱਢਾ ਬੰਦਾ ਥੋੜਾ ਜਿਹਾ....  ਸਤਿਕਾਰ ਭਾਲਦਾ ਏ.....।
ਇਹ ਵੀ ਰਾਮ ਕਹਾਣੀ....   ਬਹੁਤੇ ਦਿਨ ਤੱਕ ਨਹੀ ਚਲਦੀ...।
ਆਖਰ ਯਾਰੋ ਬੰਦਾ....       ਬੰਦੇ ਚਾਰ ਭਾਲਦਾ ਏ....!!!

Asin sajjri maut kol tur jaana

ਬੁੱਲਾਂ ਤੋਂ ਹਾਸੀ ਉੱਡ ਜਾਣੀ ,ਚੇਹਰੇ ਤੋਂ ਉੱਡ ਸਾਰਾ ਨੂਰ ਜਾਣਾ,
ਸਾਡੀਆਂ ਸਾਰੀਆਂ ਸਧਰਾਂ ਨੇ ਕੱਚੇ ਘਰਾਂ ਵਾਂਗ ਖੁਰ ਜਾਣਾ,
#ਚਾਹ ਕੇ ਵੀ ਜੇ ਤੂੰ ਨਾ ਮਿਲਿਆ ਸਾਨੂੰ ਸੋਹਣਿਆ ਸੱਜਣਾ,
ਅਸੀਂ ਬਿਨ ਆਈ ਤੋਂ ਪਹਿਲਾਂ ਸੱਜਰੀ ਮੌਤ ਕੋਲ ਤੁਰ ਜਾਣਾ

Neend Driver Nu Naa Aave

ਡਰੈਵਰ ਟੈਕਸੀ ਦਾ, ਬੱਸ ਟਰੱਕ ਕਾਰ ਦਾ ਹੋਵੇ।
ਅੱਖਾਂ ਸੜਕ ਨੂੰ ਨਾਪ ਦੀਆਂ, ਦਿਲ ਵਿੱਚ ਜਾਪ ਯਾਰ ਦਾ ਹੋਵੇ।
ਭਾਵੇਂ ਟਿਕੀ ਰਾਤ ਹੋਵੇ, ਦੱਬੀ ਜਾਵੇ ਨਾ ਘਬਰਾਵੇ।
ਮਿਰਜ਼ਾ ਹੀ ਸੌਂ ਗਿਆ ਸੀ, ਨੀਂਦ ਡਰੈਵਰ ਨੂੰ ਨਾ ਆਵੇ...

Aashqui da har farz asin kita poora

ਤੈਨੂੰ ਆਪਣਾ ਬਣਾਉਣ ਲਈ ਸਾਰੀ ਦੁਨੀਆ ਨਾਲ ਖਹਿੰਦੇ ਗਏ,
ਲੱਗ ਤੇਰੇ ਪਿੱਛੇ ਸੱਜ਼ਣਾਂ ਛਾਂ ਨੂੰ ਧੁੱਪ, ਧੁੱਪ ਨੂੰ ਛਾਂ ਕਹਿੰਦੇ ਗਏ,
ਕੀਤਾ #ਆਸ਼ਕੀ ਦਾ ਅਸੀਂ ਹਰ ਫਰਜ਼ ਪੂਰਾ ਇੱਥੇ ਸਾਰੀ ਜ਼ਿੰਦਗੀ,
ਉੱਚੀ ਥਾਂ ਤੇ ਸਦਾ ਤੈਨੂੰ  ਬਿਠਾਇਆ ਆਪ ਨੀਵੀਂ ਥਾਂ ਬਹਿੰਦੇ ਗਏ,

ਲੱਗਣ ਨਾ ਦਿੱਤੀ ਵਾਹ ਤੈਨੂੰ ਰੁੱਖ ਬਣ ਹਰ ਧੁੱਪ ਤੋ ਬਚਾਇਆ,
ਤੇਰਾ ਹਰ ਦਿੱਤਾ ਦੁੱਖ ਸਿਰ ਮੱਥੇ ਅਸੀਂ ਹੱਸ ਹੱਸ ਸਹਿੰਦੇ ਗਏ,
ਤੇਰੀ ਹਰ ਖ਼ੁਸੀ ਲਈ ਅਸੀਂ ਸਾਰੇ ਪੱਕੇ ਮਹਿਲ ਮੁਨਾਰੇ ਉਸਾਰੇ,
ਨਾ ਕੀਤੀ ਪਰਵਾਹ ਕੱਚੇ ਢਾਰੇ ਬਣ ਸਾਰੀ ਜ਼ਿੰਦਗੀ ਢਹਿੰਦੇ ਗਏ,

ਰੱਬ ਤੋ ਮੰਗਿਆ ਇਨਸਾਫ #ਇਸ਼ਕ ਦਾ ਉਹ ਵੀ ਮੂੰਹ ਫੇਰ ਗਿਆ,
ਸ਼ਾਇਦ ਉਹਨੂੰ ਸੀ ਪਤਾ ਰੱਬ ਦੀ ਥਾਂ ਅਸੀਂ ਤੇਰਾ ਨਾਮ ਲੈਂਦੇ ਗਏ,
ਸਮਾਂ ਬਦਲਦਾ ਗਿਆ ਤੁਸੀਂ ਪਰਬਤਾਂ ਵਾਂਗ ਹੋਰ ਉੱਚੇ ਹੁੰਦੇ ਗਏ,
ਸਾਡੀ ਪਾਣੀ ਜਿਹੀ ਔਕਾਤ ਸਦਾ ਉੱਪਰੋਂ ਨੀਵੇਂ ਵੱਲ ਵਹਿੰਦੇ ਗਏ,
ਇੰਨਾਂ ਸਭ ਕੀਤਾ ਅਸੀਂ ਤੇਰੇ ਦਿਲ ਵਿੱਚ ਜਗਾਹ ਬਣਾਉਣ ਲਈ,
ਕੀਤੀ ਨਾ ਭੋਰਾ ਫਿਕਰ ਤੁਸੀਂ ਸਾਡੀ ਸਾਡੇ ਦਿਲੋਂ ਹੀ ਲਹਿੰਦੇ ਗਏ...

Dass Kyun Chhada Jigri Yaaran Nu

ਉਹ ਕਹਿ ਕੇ ਪੇਂਡੂ ਵਿਚ ਕਚਿਹਰੀ ਦੇ ਗਈ ਉਲਟ ਗਵਾਈਆਂ ,
ਲਿਖ ਕੇ ਫੈਂਸਲਾ ਕਲਮ ਤੋੜ ਤੀ ਓਏ ਖਤਮ ਹੋਈਆਂ ਸੁਣਵਾਈਆਂ,
ਪਰ ਮੇਰੇ ਯਾਰ ਨਗੀਨੇ ਮੌਕੇ ਤੇ ਪਿਠ ਦਿਖਾਉਂਦੇ ਨਾ ,
ਇਹ ਤਾਂ ਅਧੀ ਰਾਤ ਨੂੰ ਵੀ ਭੱਜੇ ਆਉਂਦੇ ਸਾਰੇ ,
ਦੱਸ ਕਿਉਂ ਤੇਰੇ ਕਰਕੇ ਛੱਡਦਾ ਜਿਗਰੀ ਯਾਰਾਂ ਨੂੰ,
ਇਹ ਤਾਂ ਵਰ੍ਹਦੀ ਅੱਗ ਵਿਚ ਵੀ ਨਾਲ ਖੜੇ ਨੇ ਸਾਰੇ...