Rohit Mittal

141
Total Status

Zindagi Meri Ch Sukh bharde

ਨੀ ਕਿਦਾਂ ਤੈਨੂੰ ਮੈਂ ਸਮਝਾਵਾਂ
ਕਿਵੇਂ #ਪਿਆਰ ਤੇਰੇ ਹਿੱਸੇ ਪਾਵਾਂ
ਮੇਰੇ ਸਾਹਾਂ ਤੇ ਵੀ ਤੇਰਾ ਹੀ ਨਾਮ ਏ
ਕਿਵੇਂ ਆਪਣੇ ਸਾਹ ਤੇਰੇ ਨਾਂ ਲਿਖਾਵਾਂ
ਜ਼ਿੰਦਗੀ ਮੇਰੀ 'ਚ ਫੇਰ ਆ ਕੇ ਸੁੱਖ ਭਰਦੇ
ਦੇਖੀਂ ਕੀਤੇ ਲੋਕਾਂ ਕੋਲੋਂ ਮੈਂ ਦੁਖੀ ਆਸ਼ਿਕ਼ ਕਹਾਵਾਂ !!!

Rabba Kinni Judai Likhi E

ਪਤਾ ਨੀ ਕਿੰਨੀ ਕੁ ਜੁਦਾਈ ਰੱਬਾ ਤੂੰ ਲਿਖੀ ਏ
ਜਾਨ ਮੇਰੀ ਤੂੰ ਆਪਣੇ ਕੋਲ ਲਕੋ ਕੇ ਰੱਖੀ ਏ
ਕਿੰਨੇ ਚਿਰਾਂ ਤੋਂ ਨਾ ਉਹ ਮੈਨੂੰ ਕੀਤੇ ਦਿਖੀ ਏ
ਉਹਦੀ ਝਲਕ ਮਨ ਮੇਰੇ 'ਚ ਪੈ ਗਈ ਫਿੱਕੀ ਏ
ਏਸ ਜਗ ਚ ਪਿਆਰ ਕਰਕੇ ਦੁੱਖ ਤੋਂ ਇਲਾਵਾ ਕੁਝ ਨਾ ਮਿਲਦਾ
ਕਦੇ ਲੋਕ ਤਾਨੇ ਦਿੰਦੇ ਤੇ ਕਦੇ ਰੱਬ ਨੀ ਜਿਉਣ ਸਾਨੂੰ ਦਿੰਦਾ
ਬੱਸ ਮੈਂ ਵੀ ਪਿਆਰ ਕਰਕੇ ਇਨੀਂ ਕੁ ਗੱਲ ਸਿੱਖੀ ਏ
ਜੂਨ ਬਿਨ ਸਜਨ ਦੇ ਜਿਉਣੀ ਬੜੀ ਔਖੀ ਏ ...

Teri Photo Vekh Raunda Reha

ਰਾਤੀਂ ਤੇਰੀ ਫੋਟੋ ਨੂੰ ਵੇਖ ਵੇਖ ਰੋਂਦਾ ਰਿਹਾ
ਰੋ ਰੋ ਕੇ ਦੁੱਖ ਦਿਲ ਦੇ ਮੈ ਮਿਟੋੰਦਾ ਰਿਹਾ
ਸੁਪਨੇ ਵਿਚ ਤੈਨੂੰ ਆਪਣੇ ਨਾਲ ਮਿਲਾਉਂਦਾ ਰਿਹਾ
ਤੜਕੇ ਉਠ ਕਿਸੇ ਨੂੰ ਸ਼ੱਕ ਨਾ ਹੋਵੇ ਏਸ ਕਰਕੇ
ਸਾਰੀ ਰਾਤ ਹੰਜੂ ਆਪਣੇ ਮੁਖ ਤੇ ਖਿੜਾਉਂਦਾ ਰਿਹਾ ...

Tu Jaldi Vapas aa ja

ਅੱਜ ਫੇਰ ਉਹਦੇ ਬਿਨਾ ਸੂਰਜ ਢਲ ਗਿਆ
ਦੁੱਖਾਂ ਨਾਲ ਭਰਿਆ ਇੱਕ ਦਿਨ ਹੋਰ ਲੰਘ ਗਿਆ
ਜਾਂਦਾ ਜਾਂਦਾ ਵਾਂਗ ਲਾਸ਼ ਦੇ ਸੂਲੀ ਤੇ ਮੈਨੂੰ ਟੰਗ ਗਿਆ
ਮੇਰਾ ਤਾਂ ਉਹਦੀ ਯਾਦ ਵਿਚ ਬੀਤ ਹਰ ਪਲ ਗਿਆ
ਵਿਛੋੜਾ ਆਪਣਾ ਮੇਰੇ ਦਿਲ ਵਿਚ ਤੇਰੀ ਥਾਂ ਮੱਲ ਗਿਆ
ਹੁਣ ਕਿਉਂ ਗੁੱਸੇ ਏੰ ਤੂੰ ਵਾਪਸ ਜਲਦੀ ਆ ਜਾ...
ਛੱਡ ਬੀਤੀਆਂ ਗੱਲਾਂ ਨੂੰ ਹੁਣ ਤਾਂ ਬੀਤ ਕੱਲ ਗਿਆ...

Fer Vi Ohdi Udeek Karda

ਕਹਿੰਦੀ ਜਿਹੜਾ ਜਿਆਦਾ ਝਿੜਕਦਾ
ਉਹ ਸਭ ਤੋਂ ਜਾਦਾ #ਪਿਆਰ ਕਰਦਾ
ਹੁਣ ਉਹਨੂੰ ਕਿਵੇਂ ਮੈਂ ਝਿੜਕਾਂ ?
ਉਹਦੇ  ਬਿਨਾ ਪਲ ਵੀ ਮੇਰਾ ਨਈ ਸਰਦਾ
ਸੁਪਨੇ ਵਿਚ ਹੀ ਉਹਨੂੰ ਨਿੱਤ ਤੱਕਦਾ
ਮੈਨੂੰ ਪਤਾ ਉਹਨੇ ਵਾਪਸ ਨਹੀ ਆਉਣਾ
ਫੇਰ ਵੀ ਉਹਦੀ ਉਡੀਕ ਮੈ ਨਿੱਤ ਕਰਦਾ...