Page - 56

Jadon Tu Mere Ton Vakh Hoyi

ਚਾਅ ਨਾ ਮੇਰੇ ਤੋ ਸਾਂਭਿਆ ਗਿਆ ਸੀ
ਜਦੋ ਤੇਰੇ ਨਾਲ ਪਹਿਲੀ ਵਾਰ ਗੱਲ ਹੋਈ ਸੀ
ਸਾਰਿਆਂ ਨਾਲੋਂ ਤਕੜਾ ਆਪਣੇ ਆਪ ਨੂੰ ਸਮਝਣ ਲੱਗ ਗਿਆ ਸੀ
ਜਦੋਂ ਸਾਰੀ ਦੁਨੀਆ ਛੱਡ ਕੇ ਤੂੰ ਮੇਰੇ ਵੱਲ ਹੋਈ ਸੀ
ਤੇਰੇ ਨਾਲ ਗੱਲ ਨਾ ਹੋਣ ਤੇ ਤਕਲੀਫ਼ ਵੀ ਹਰ ਪਲ ਹੋਈ ਸੀ
ਤੂੰ ਮੇਰੇ ਤੋਂ ਵੱਖ ਹੋਗੀ, ਇਹ ਗੱਲ ਵੀ ਮੈਂ ਜਰ ਲੈਂਦਾ,
ਖੁਦ ਨੂੰ ਵੀ ਸਾਂਭ ਲੈਂਦਾ, ਪਰ ਦਿਲ ਤੋਂ ਨਾ ਆਹ ਝੱਲ ਹੋਈ ਸੀ...

Tainu Hamesha Yaad Rakhange

ਜ਼ਿੰਦਗੀ 'ਚ ਹਮੇਸ਼ਾ ਤੈਨੂੰ ਯਾਦ ਰੱਖਾਂਗੇ
ਤੇਰੇ ਨਾਲ ਬੀਤੇ ਪਲ ਆਬਾਦ ਰੱਖਾਂਗੇ....
ਜੇ ਤੂੰ ਭੁੱਲ ਵੀ ਗਈ ਤਾਂ ਕੋਈ ਗੱਲ ਨਹੀਂ,
ਅਸੀਂ ਤੇਰੀ ਇਹ ਭੁੱਲ ਵੀ ਯਾਦ ਰੱਖਾਂਗੇ...

Terian Yaadan Da Dera Hai

ਵਖਤ ਦਾ ਨਾ ਕੁਝ ਵੀ ਪਤਾ ਚਲਦਾ ਏ
ਇਕ ਪਾਸੇ ਚਾਨਣ ਤੇ ਦੂਜੇ ਪਾਸੇ ਹਨੇਰਾ ਏ
ਸਾਰੀ ਦੁਨੀਆ ਦੀ ਖਾਲੀ ਥਾਂ ਛੱਡ ਕੇ
ਬੱਸ #ਦਿਲ ਤੇਰੇ ਦੇ ਵਿਚ ਹੀ ਮੇਰਾ ਵਸੇਰਾ ਏ
ਸਾਰਾ ਦਿਨ ਤੇਰੀ ਯਾਦਾਂ ਦਾ ਹੀ ਰਹਿੰਦਾ ਡੇਰਾ ਹੈ...
ਨੀ ਤੈਨੂੰ ਭੁੱਲ ਕੇ ਮੈਂ ਕੀ ਕਰੂੰਗਾ ਏਸ #ਦੁਨਿਆ
ਤੇਰੇ ਬਿਨਾ ਨਾ ਏਸ ਰੂਹ ਦਾ ਭੋਰਾ ਵੀ ਜੇਰਾ ਏ ...

Lara laa ke tur gai

jihnu rakheya si asin palkan te bitha ke
ajj tur gayi sanu ikk laara jeha laa ke
ohde lareya di udeek wich mein haar gya
mein es beparwah kudi utte kyun jind vaar gya !!!

ਜੀਹਨੂੰ ਰੱਖਿਆ ਸੀ ਅਸੀਂ ਪਲਕਾਂ ਤੇ ਬਿਠਾ ਕੇ,
ਅੱਜ ਤੁਰ ਗਈ ਸਾਨੂੰ ਇੱਕ ਲਾਰਾ ਜਿਹਾ ਲਾ ਕੇ...
ਉਹਦੇ ਲਾਰਿਆਂ ਦੀ ਉਡੀਕ ਵਿਚ ਮੈਂ ਹਾਰ ਗਿਆ,
ਮੈਂ ਇਸ ਬੇਪਰਵਾਹ ਕੁੜੀ ਉੱਤੇ ਕਿਉਂ ਜਿੰਦ ਵਾਰ ਗਿਆ ???

Teri yaad ch ronde reh gye

ਤੇਰੇ ਦਿੱਤੇ ਜ਼ਖਮ ਅਸੀਂ ਹੱਸ ਕੇ #ਦਿਲ ਤੇ ਲੈ ਲਏ,
ਤੂੰ ਸਾਨੂੰ ਕੀਤਾ ਬੇਇੱਜਤ ਅਸੀਂ ਉਹ ਵੀ ਸਹਿ ਗਏ.....
ਤੂੰ ਸਾਨੂੰ ਛੱਡ ਚਲਾ ਗਿਆ ਕਿਸੇ ਹੋਰ ਨਾਲ ਤੇ ਅਸੀਂ,
ਇੱਕਲੇ ਤੇਰੀ #ਯਾਦ 'ਚ ਰਾਤਾਂ ਨੂੰ ਰੋਂਦੇ ਰਹਿ ਗਏ....