Page - 131

Marjani de shaunk velian wale

ਮੈਂ ਸੀਡੀ ਦਿੱਤੀ ਗਿਫਟ ਕੁੜੀ ਨੂੰ ਗਜ਼ਲਾਂ ਦੀ,
ਮੈਨੂੰ ਕਹਿੰਦੀ ਕਰ ਲੂ ਰੀਸ ਕੌਣ #ਚਮਕੀਲੇ ਦੀ,
ਹਾਏ #ਮਰਜਾਨੀ ਦੇ ਸ਼ੌਂਕ ਵੈਲੀਆਂ ਵਾਲੇ ਨੇ,
ਲਗਦਾ ਬੋਲੀ ਕਰਾ ਕੇ ਛਡੂ #ਜੱਟ ਦੇ ਕੀਲੇ ਦੀ...

Ni tere agge parker de dher launde

ਮਾੜਾ ਕਦੇ ਨੀ ਸੀ #Pen ਰੱਖਦੇ
3 ਰੁਪਏ ਵਾਲੇ ਨਾਲ ਆਪ ਲਿਖਦੇ
ਨੀ ਤੇਰੇ ਅੱਗੇ #Parker 'an ਦੇ ਢੇਰ ਸੀ ਲਾਉਂਦੇ ...
ਆਪ ਅਸੀਂ ਫੂਕਾਂ ਮਾਰ ਮਾਰ ਸੀ ਚਲਾਉਂਦੇ ...!!!!

Punjab kraan ki sift teri

#ਪੰਜਾਬ ਕਰਾਂ ਕੀ ਸਿਫਤ ਤੇਰੀ ਸ਼ਾਨਾਂ ਦੇ ਸਭ ਸਾਮਾਨ ਤੇਰੇ
ਜਲ ਪੋਣ ਤੇਰਾ ਹਰੇਆਲ ਤੇਰੀ  ਦਰਿਆ ਪਰਬਤ ਮੈਦਾਨ ਤੇਰੇ
ਵੱਸੇ ਰੱਸੇ ਘਰ ਬਾਰ ਤੇਰਾ ਜੀਵੇ ਜਾਗੇ ਪਰਿਵਾਰ ਤੇਰਾ
ਮੰਦਰ ਮਸਜਿਦ ਦਰਬਾਰ ਤੇਰਾ ਪੰਡਿਤ ਮੀਆਂ ਸਰਦਾਰ ਤੇਰਾ
ਲਵ ਕੁਸ਼ ਦੇ ਵਰਦੇ ਤੀਰ ਰਹੇ #ਮਹਾਭਾਰਤ ਦੇ ਘਮਸਾਨ ਰਹੇ
ਗੁਰੂ ਅਰਜਨ, ਤੇਗ ਬਹਾਦੁਰ ਜੀ  ਤੇਰੇ ਤੋਂ ਦਿੰਦੇ ਜਾਨ ਰਹੇ
ਬਾਬਾ ਨਾਨਕ, ਬਾਬਾ ਫ਼ਰੀਦ ਆਪਣੀ ਛਾਤੀ ਤੇ ਪਾਲੇ ਤੂੰ
ਦੁਨੀਆ ਨੂੰ ਚਾਨਣ ਦੇਣ ਲਈ ਕਈ ਰੌਸ਼ਨ ਦੀਵੇ ਬਾਲੇ ਤੂੰ
ਏ ਪੰਜਾਬ ਕਰਾਂ ਕੀ ਸਿਫਤ ਤੇਰੀ...

Agle hi pal sabh badal javega

ਚੱਲਣ ਵੇਲੇ ਦੋਵੇਂ ਪੈਰਾਂ ਚ ਕਿੰਨਾ ਫ਼ਰਕ ਹੈ
ਇੱਕ ਅੱਗੇ ਤੇ ਇੱਕ ਪਿੱਛੇ,
ਪਰ ਨਾ ਤਾਂ ਅੱਗੇ ਵਾਲੇ ਨੂੰ ਮਾਣ ਹੈ ਆਪਣੇ ਤੇ
ਨਾ ਪਿਛਲੇ ਵਾਲੇ ਨੂੰ ਅਪਮਾਨ !!!
ਕਿਉਂਕਿ ਉਹਨਾਂ ਨੂੰ ਪਤਾ ਹੈ
ਕਿ ਅਗਲੇ ਹੀ ਪਲ ਸਭ ਬਦਲ ਜਾਵੇਗਾ
ਇਹੋ ਜ਼ਿੰਦਗੀ ਹੈ !!! (y)

Changa Bhala Munda Badnaam Karta

ਕੁੜੀਆਂ ਦੇ ਵਿਚ ਫੋਕੀ ਟੌਹਰ ਜਿਹੀ ਬਣਾਵੇ ਤੂੰ
ਝੂਠੀਆਂ ਗੱਲਾਂ ਕਿਉਂ ਜੋੜ ਉਹਨਾਂ ਨੂੰ ਸੁਣਾਵੇ ਤੂੰ
ਹਰ ਕੋਈ ਆਖ ਮੈਨੂੰ ਹੁਣ ਮਜਨੂੰ ਬੁਲਾਵੇ
ਉੱਚਾ ਆਸ਼ਿਕ਼ਾਂ ਦੇ ਵਿਚ ਸਾਡਾ ਨਾਮ ਕਰਤਾ
ਕਾਲਜ 'ਚ ਐਵੇਂ ਹਵਾ ਕਰੀ ਜਾਨੀ ਏ
ਚੰਗਾ ਭਲਾ ਮੁੰਡਾ ਬਦਨਾਮ ਕਰਤਾ...