Page - 27

Yaarian De Charche

ਪੰਗੇ ਪੁੰਗੇ ਛੱਡ ਕੇ #ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ #ਵਹਿਮ ਕਰੂਗਾ.....😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ ਟਾਈਮ ਕਰੂਗਾ...

Tere Vargi Fukriyan Ne

ਮੈ ਕਿਸੇ ਨੂੰ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ 👌
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ #Fukriyan ਬੜੀਆਂ ਨੇ

Bapu Da Na Mashoor Karta

ਟੇਕ ਅਾੲਿਅਾ ਸੀ ਗਾ ਮੱਥਾ
ਮੈਂ ਗੁਰੂ ਘਰ ਅਾੳੁਣ ਲੱਗਾ,
ਤੁਰਨ ਤੋ ਪਹਿਲਾ ਮਾਂ ਦੇ ਗਲ ਲੱਗ
ਹੰਝੂ ਅੱਖਾ ਦੇ ਛਿਪਾੳੁਣ ਲੱਗਾ...
ਮਜਬੂਰੀਅਾਂ ਨੇ ਪੁੱਤ ਮਾਪਿਅਾ ਦਾ
ਸੀ ਕੱਲਾ ਕੱਲਾ ਦੂਰ ਕਰਤਾ,
ਪਰ ਲੋਕਾਂ ਭਾਣੇ ਨਿਕੰਮੇ ਪੁੱਤ ਨੇ
ਬਾਪੂ ਤੇਰਾ ਨਾਂ ਅੱਜ ਮਸ਼ਹੂਰ ਕਰਤਾ...

Ki Ho Gya Insan Nu?

ਜਾਤ ਪਾਤ ਵਿਚ ਪਉਂਦੇ ਵੰਡੀਆਂ ਕੀ ਹੋ ਗਿਆ ਹੈ ਇਨਸਾਨਾਂ ਨੂੰ !
ਖਾਲੀ ਹੱਥ ਆਏ ਤੇ ਖਾਲੀ ਮੁੜ ਜਾਣਾ ਨਾ ਆਏ ਸਮਝ ਨਾਦਾਨਾ ਨੂੰ !
ਜੱਗ ਹੈ ਮੇਲਾ ਚਾਰ ਦਿਨਾਂ ਦਾ ਰਲ ਮੁਕਾ ਲਾਓ ਸਭ ਝਗੜੇ
ਤਾਲੇ ਇਕ ਦਿਨ ਲੱਗ ਜਾਣੇ ਨੇ ਸਾਹਾਂ ਦੀਆਂ ਇਨਾ ਦੁਕਾਨਾਂ ਨੂੰ !

ਪੈਸੇ ਦੇ ਨਾਲ ਬਦਲ ਜਾਂਦੀਆਂ ਨੇ ਦਫ਼ਾ ਧਾਰਾਵਾਂ ਲੱਗੀਆਂ ਜੋ
ਕੌਣ ਪੁੱਛਦਾ ਹੈ ਇਥੇ ਕਚਹਿਰੀ ਵਿਚ ਦਿੱਤੇ ਹੋਏ ਬਿਆਨਾਂ ਨੂੰ !
ਰੱਬ ਤਾਂ ਹਰ ਇਕ ਇਨਸਾਨ ਦੇ ਹਿਰਦੇ ਵਿਚ ਵਸਦਾ ਹੈ
ਫਿਰ ਕਾਹਤੋਂ ਲੋਕ ਪੂਜਦੇ ਨੇ ਇਥੇ ਪੱਥਰ ਦੇ ਭਗਵਾਨਾਂ ਨੂੰ !

ਮੇਰੀ ਮੇਰੀ ਕਰਦੇ ਸਾਰੇ ਸਭ ਕੁੱਝ ਇਥੇ ਬੇਗਾਨਾ ਹੈ
ਆਖਿਰ ਦਰਦੀ ਤੁਰ ਜਾਣਾ ਹਰ ਇਕ ਹੀ ਸ਼ਮਸ਼ਾਨਾ ਨੂੰ !!!
 

Samjhda Jazbatan Nu

ਜੇ ਉਸਦੇ ਅੰਦਰ ਸ਼ਾਇਰ ਹੁੰਦਾ
ਸਮਝਦਾ ਉਹ ਜਜਬਾਤਾਂ ਨੂੰ !!!
ਆਪਣੇ ਗਲ ਨਾਲ ਲਾ ਕੇ
ਕਾਬੂ ਰੱਖਦਾ ਨਿੱਤ ਰੋਜ਼ ਹਾਲਾਤਾਂ ਨੂੰ !!!
ਬਿਨ ਦੱਸਿਆ ਹੀ ਉਹ ਬੁੱਝ ਲੈਂਦਾ
ਕਿ ਕੀ-ਕੀ #ਦਿਲ ਤੇ ਬੀਤ ਰਿਹਾ !!!
ਨਹੀਂ ਤਾ ਆਣ ਲੈ ਜਾਂਦਾ
ਦਿੱਤੀਆਂ ਸੋ ਵਿਚ ਸੱਤ ਸੁਗਾਤਾਂ ਨੂੰ !!!