Page - 77

Follow Kyun Kra Kise Nu

ਸਾਡੀ ਆਪਣੀ #ਸ਼ਕੀਨੀ ਬੜੀ ਅਥਰੀ 
ਤੂੰ ਜੇਬ ਚ ਰੱਖ ਆਪਣੀ ਟੌਰ ਨੂੰ 
ਸਾਨੂੰ ਆਪਣਾ #Style ਬੜਾ ਜਚਦਾ
ਕਿਉਂ #Follow ਕਰਾਂ ਕਿਸੇ ਹੋਰ ਨੂੰ ?

Mithi Jehi Muskan Betian

ਇੱਕ ਮਿੱਠੀ ਜਿਹੀ ਹਨ ਮੁਸਕਾਨ ਬੇਟੀਆਂ,
ਮਾਪੇਆ ਦੀ ਜਾਨ ਵਿਚ ਜਾਨ ਬੇਟੀਆਂ .
ਹਰ ਕੰਮ ਵਿਚ ਅੱਗੇ ਦੇਸ਼ ਜਾਂ ਵਿਦੇਸ਼ ਹੋਵੇ,
ਬਣਾਉਣ ਮੁੰਡਿਆਂ ਤੋਂ ਵੱਧ ਪਹਿਚਾਨ ਕੁੜੀਆਂ...
.
ਜਿਹਨਾਂ ਦੇ ਨਾ ਪੁੱਤ ਉਹਨਾਂ ਮਾਪਿਆਂ ਤੋਂ ਪੁੱਛ ਲਓ,
ਕੰਮ ਖੇਤਾਂ ਵਿਚ ਕਰਣ ਬਣ ਕੇ ਕਿਸਾਨ ਬੇਟੀਆਂ ,
ਥੋੜੀ ਸੋਚ ਨੂੰ ਸੁਧਾਰੀਏ ਜਮਾਨਾ ਬਹੁਤ ਅੱਗੇ ਹੈ
ਹੋਣ ਦੇਈਏ ਨਾ ਕੋਖ 'ਚ ਲਹੂ ਲੁਹਾਨ ਬੇਟੀਆਂ,
ਅਗੇ ਵੰਸ਼ ਹੈ ਚਲਦਾ ਇਹਨਾਂ ਦੇ ਸਿਰਾਂ ਤੇ
ਤਾਂ ਹੀ ਘਰਾਂ ਵਿਚ ਹੋਣ ਮਹਿਮਾਨ ਬੇਟੀਆਂ,
ਤੋਲਾ ਵਧ ਜਾਂਦਾ ਖੂਨ ਉਸ ਮਾਂ ਬਾਪ ਦਾ
ਜਿਹੜੇ ਡੋਲੀ ਵਿਚ ਤੋਰਦੇ ਜਵਾਨ ਬੇਟੀਆਂ ,
ਦਿੱਤਾ ਮਾਪੇਆ ਸਕੂਟਰ ਸਹੁਰੇ ਮੰਗਦੇ ਸੀ ਕਾਰ
ਹੋਣ ਦਾਜ ਪਿੱਛੇ ਅੱਜ ਵੀ ਕੁਰਬਾਨ ਬੇਟੀਆਂ,
ਭੁੱਲ ਜਾਂਦਾ ਸਭ ਕੁਝ ਕੀ ਜਵਾਨੀ ਵਿਚ ਕਰਿਆ,
ਘਰ ਓਸ ਦਾ ਵਸਾਉਣ ਜਿਥੇ ਹੋਣ ਅਨਜਾਣ ਬੇਟੀਆਂ...

Bada Shaitan Rupaiya Hai

ਅੱਜ -ਕੱਲ ਲੋਕਾਂ ਦੀ ਬਣਿਆ ਜਿੰਦ ਜਾਨ ਰੁਪਇਆ ਹੈ,
ਕਿਉਂਕਿ ਸਭ ਦਾ ਹੀ ਹੁਣ ਭਗਵਾਨ ਰੁਪਿਆ ਹੈ
ਜਿੰਦਗੀ ਦੀ ਜਰੂਰਤ ਹੈ ਮੰਨਦੇ ਹਾਂ ਆਪਾਂ,
ਪਰ ਮੰਨਣਾ ਪੈਣਾ ਮੌਤ ਦਾ ਸਾਮਾਨ ਰੁਪਿਆ ਹੈ
ਸਾਂਭ ਸਾਂਭ ਰੱਖੇ ਇੱਥੇ ਹਰ ਕੋਈ ਹੀ ਇਸ ਨੂੰ,
ਵਿਰਲਾ ਵਿਰਲਾ ਹੀ ਕਰਦਾ ਕੋਈ ਦਾਨ ਰੁਪਇਆ ਹੈ
ਉਠ ਉਠ ਕੇ ਡਿੱਗੇ ਅਕਸਰ ਉਸ ਦੇ ਮੂਹਰੇ,
ਡਾਲਰ ਹੱਥੋਂ ਰਹਿੰਦਾ ਬੜਾ ਪਰੇਸ਼ਾਨ ਰੁਪਿਆ ਹੈ
ਸੋਚੀਂ ਨਾ ਦਿਲ ਉਸ ਨੂੰ ਹੈ ਮੁਹੱਬਤ ਤੇਰੇ ਨਾਲ
ਤੇਰੀ ਤਾਂ ਮਹਿਬੂਬਾ ਦਾ ਅਰਮਾਨ ਰੁਪਿਆ ਹੈ
ਮੇਰੇ ਹੱਕ 'ਚ ਖੜੇ ਸੀ ਜਿਹੜੇ ਪਾਸਾ ਵੱਟ ਗਏ ਨੇ
ਸਭ ਦੀ ਪਿਠ ਲਵਾਉਂਦਾ ਬੜਾ ਸ਼ੈਤਾਨ ਰੁਪਇਆ ਹੈ
ਤੈਨੂੰ ਕੀ ਤੂੰ ਸਰਕਾਰੀ ਨੋਕਰ ਹੈ ਜਦ ਤੱਕ,
ਤੇਰੇ ਤੇ ਹੋਇਆ ਰਹਿਣਾ ਮੇਹਰਬਾਨ ਰੁਪਇਆ ਹੈ...

Satguru Teri Oat

ਸਤਿਗੁਰੂ ਤੇਰੀ ਓਟ
ਸਤਿਗੁਰੂ ਤੇਰੀ ਓਟ ਦਾਤਿਆ ਸਤਿਗੁਰੂ ਤੇਰੀ ਓਟ,
ਤੇਰੀ ਰਜ਼ਾ ਵਿਚ ਰਹਿਣ ਵਾਲੇ ਨੂੰ ਆਵੇ ਨਾ ਕੋਈ ਤੋਟ...
ਬੜੇ ਸਿਆਣੇ ਦੁਕਾਨਦਾਰ ਵੀ ਗ੍ਰਾਹਕ ਦਾ ਉੱਲੂ ਖਿੱਚਣ ਲਈ,
ਮਾੜਾ ਮਾਲ ਵੇਚਣ ਲਈ ੳੱਪਰ ਕਰ ਦੇਣ ਭਾਰੀ ਛੋਟ..
ਕਮਲੀਆਂ ਹੋਈਆਂ ਫਿਰਨ ਮਾਵਾਂ ਮਨ ਨੂੰ ਕੁੱਝ ਨਾ ਭਾਵੇ,
ਆਈ ਹਨ੍ਹੇਰੀ ਆਲ੍ਹਣੇ ਵਿਚੋਂ ਡਿੱਗੇ ਜਿਨ੍ਹਾਂ ਦੇ ਬੋਟ...
ਬਹੁਤ ਕਮਾਊ ਨਿਕਲੇ ਕਾਕੇ ਕੱਲ੍ਹ ਨੰਬਰਦਾਰ ਸੀ ਕਹਿੰਦਾ,
ਐਨ.ਆਰ.ਆਈ. ਹੁਣ ਫੋਰਨ ਦੇ ਜੋ ਪੀਂਦੇ ਸੀ ਭੰਗ ਘੋਟ...
ਖੂਨ ਪਸੀਨਾ ਭੁੱਖਾ ਮਰਦਾ ਬੇਰੁਜਗਾਰੀ ਰੱਜ ਕੇ ਜੀਵੇ,
ਆਪੇ ਹੀ ਉਹ ਕਤਲ ਹੋ ਜਾਂਦੀ ਨਾ ਸੰਭਾਲੇ ਜਾਣ ਜਦ ਨੋਟ...
ਇਕ ਤਰਫ਼ੇ ਹੋਣ ਫੈਂਸਲੇ ਸਵਿਧਾਨ ਦੀ ਕੋਈ ਨਾ ਮੰਨੇ,
ਖਾਪ ਪੰਚਾਇਤਾਂ ਲੱਗਣ ਨਾ ਸਾਂਝੀ ਰਹਿ ਗਈ ਹੁਣ ਕੋਟ...
ਹਾਲੇ ਤੱਕ ਵੀ ਦਰਦ ਸਤਾਵੇ ਵਰ੍ਹੇ ਤੱਕ ਨੇ ਬੀਤ ਗਏ,
ਜਵਾਨੀ ਵੇਲੇ ਖਾਧੀ "ਦਰਦੀ" ਦਿਲ 'ਤੇ ਲੱਗੀ ਚੋਟ...

Yaar Bahle End Aa

ਨਾ E ਸਾਡੀ koi just Friend ਆ
ਤੇ ਨਾ E ਕੋਈ #GirlFriend ਅਾ
ਬੱਸ ਥੋੜੇ ਜੇਹੇ ਯਾਰ ਆ
ਪਰ ਸਾਲੇ ਵਾਹਲੇ ਈ END ਅਾ