Page - 364

Sun Kudiye Fashion Ch Rudiye Ni

ਸੁਣ ਕੁੜੀਏ ਨੀ ਫੈਸ਼ਨਾਂ 'ਚ ਰੂੜੀਏ ਨੀ
ਕਰ ਰੀਸ ਕਿਸੇ ਦੀ ਨਾ ਤੁਰੀਏ ਨੀ
ਬਿਨਾ ਚੁੰਨੀ ਸਿਰ ਤੇ ਮੁਟਿਆਰ ਨਾ ਜੱਚਦੀ ਏ
ਭੁੱਲ ਕੇ ਮਰਿਆਦਾ ਹੁਣ ਕਿਉਂ ਵਾਲਾ ਦੇ #Style ਨਵੇ ਰੱਖਦੀ ਏ

ਆਖੇ ਕਿਉ ਫੇਰ ਲੋਕੀ ਜਿਓਣ ਨੀ ਦਿੰਦੇ
ਮੇਨੂੰ ਮਰਜੀ ਆਪਣੀ ਨਾਲ ਕੁਝ ਪਾਉਣ ਨੀ ਦਿੰਦੇ
ਟੱਪ ਕੇ ਹੱਧਾ ਨੂੰ ਜੇ ਸੁਪਨੇ ਸਜਾਵੇਗੀ ਤੂੰ
ਕਿਸੇ ਦਾ ਕੀ ਜਾਣਾ ਆਪਣੀ ਹੀ ਇੱਜਤ ਗਵਾਵੇਗੀ ਤੂੰ

ਮੰਨਿਆ ਕੀ ਤੇਰੀ ਹੁਣ ਜੀਨ ਚ ਵੀ ਫੁੱਲ ਟੌਹਰ ਨੀ
ਪਰ ਸੂਟ ਪਾਵੇਗੀ ਤਾ ਲੱਗੇਗੀ Real ਕੌਰ ਨੀ
ਗੱਲ ਕੁਝ ਵੀ ਨਹੀ ਇਹ ਕਲਯੁਗ ਦਾ ਹਨੇਰ ਸੱਜਣਾ
ਗੱਲ ਕਿਸੇ ਦੀ ਕੀ ਕਰਨੀ ਤੂੰ ਆਪਣੀ ਪੀੜੀ ਥੱਲੇ ਸੋਟਾ ਫੇਰ ਸੱਜਣਾ

Nitt Da Panga Saheli Da

ਨਿੱਤ ਪੈਂਦਾ ਹੈ ਪੰਗਾ, ਪੱਟੀ ਇੱਕ ਸਹੇਲੀ ਦਾ
ਮੈਂ ਤੁੱਕਾ ਕਿੱਕਰ ਦਾ, ਓਹ ਫੁੱਲ ਚਮੇਲੀ ਦਾ
ਮੈਂ ਚੱਲਾਂ ਚਾਲ ਜਮਾਨੇ ਦੀ, ਓਹ ਗੱਲ ਕਰਦੀ ਤੇਜੀ ਦੀ
ਮੈਂ ਕੈਦਾ ਕੱਚੀ ਦਾ, ਓਹ ਬੁੱਕ ਅੰਗ੍ਰੇਜੀ ਦੀ...

Sanu apnian ranga wich rehn de

ਨੀ ਤੂੰ ਹੁਣ ਪਰਵਾਣ ਕੋਈ ਲੱਭਦੀ ਫਿਰੇਂ
ਬਣ ਸਖੀਆਂ ਤੋਂ ਮੋਹਰੀ ਕਿੰਨੀ ਫੱਬਦੀ ਫਿਰੇ
ਅਸੀਂ ਜਾਣ ਬੁੱਝ ਅੱਖ ਨਾ ਮਿਲਾਈਏ
ਜੇ ਸੰਗਦੇ ਹਾਂ ਸੰਗਦੇ ਰਹਿਣ ਦੇ
ਵੱਡੀਏ ਮਜਾਜਣੇ ਤੂੰ ਪਾ ਨਾ ਡੋਰੀਆਂ
ਸਾਨੂੰ ਆਪਣਿਆਂ ਰੰਗਾਂ ਵਿੱਚ ਰੰਗੇ ਰਹਿਣ ਦੇ ;)

 

Kaun Kehnda Asin Pyar Nahi Karde

ਤੇਰੀਆਂ ਯਾਦਾਂ ਨਾਲ ਜੀਣ ਤੋਂ ਇਨਕਾਰ ਨਹੀਂ ਕਰਦੇ
ਲੱਖ ਆਉਣ ਦਰ ਤੇ ਸਵੀਕਾਰ ਨਹੀਂ ਕਰਦੇ
ਐਵੇਂ ਤੂੰ ਲੋਕਾਂ ਪਿੱਛੇ ਲੱਗਿਆ ਨਾ ਕਰ
ਕੌਣ ਕਹਿੰਦਾ ਹੈ ਅਸੀਂ ਤੈਨੂੰ ਯਾਦ ਨਹੀ ਕਰਦੇ !!!

Sajjna nu saah vech kharid lainde

ਤੈਨੂੰ ਆਪਣੇ ਸਾਹ ਵੇਚ ਕੇ ਵੀ ਸੱਜਣਾ ਪਾ ਲੈਂਦੇ,
ਜੇ ਜੱਗ ਤੇ ਕਿਤੇ ਲੱਗਦੀ ਹੁੰਦੀ ਸਾਹਾਂ ਦੀ ਮੰਡੀ,
ਤੇਰੀ ਮੁੱਹਬਤ ਨੂੰ ਜਾਂਦੇ ਸਾਰੇ ਰਾਹ ਖਰੀਦ ਲੈਂਦੇ,
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਰਾਹਾਂ ਦੀ ਮੰਡੀ,
ਤੇਰੇ ਸਾਰੇ ਗੁਨਾਹ ਅਸੀਂ ਆਪਣੇ ਨਾਮ ਕਰ ਲੈਂਦੇ,
ਜੇ ਜੱਗ ਤੇ ਕੀਤੇ ਲੱਗਦੀ ਹੁੰਦੀ ਗੁਨਾਹਾਂ ਦੀ ਮੰਡੀ...