Page - 128

Dass Kyun Chhada Jigri Yaaran Nu

ਉਹ ਕਹਿ ਕੇ ਪੇਂਡੂ ਵਿਚ ਕਚਿਹਰੀ ਦੇ ਗਈ ਉਲਟ ਗਵਾਈਆਂ ,
ਲਿਖ ਕੇ ਫੈਂਸਲਾ ਕਲਮ ਤੋੜ ਤੀ ਓਏ ਖਤਮ ਹੋਈਆਂ ਸੁਣਵਾਈਆਂ,
ਪਰ ਮੇਰੇ ਯਾਰ ਨਗੀਨੇ ਮੌਕੇ ਤੇ ਪਿਠ ਦਿਖਾਉਂਦੇ ਨਾ ,
ਇਹ ਤਾਂ ਅਧੀ ਰਾਤ ਨੂੰ ਵੀ ਭੱਜੇ ਆਉਂਦੇ ਸਾਰੇ ,
ਦੱਸ ਕਿਉਂ ਤੇਰੇ ਕਰਕੇ ਛੱਡਦਾ ਜਿਗਰੀ ਯਾਰਾਂ ਨੂੰ,
ਇਹ ਤਾਂ ਵਰ੍ਹਦੀ ਅੱਗ ਵਿਚ ਵੀ ਨਾਲ ਖੜੇ ਨੇ ਸਾਰੇ...

Ehna da Suad hi Vakhra Hai

ਰੋਟੀ ਤੇ ਰੱਖ ਕੇ #ਸਾਗ ਖਾਣ ਦਾ
ਤੇ ਨਾਨਕੇ ਜਾਣ ਦਾ
........ ਸੁਆਦ ਹੀ ਵੱਖਰਾ ਏ <3
ਉੱਚੀ ਉੱਚੀ ਗਾਉਣ ਦਾ
ਤੇ #ਰਾਤ ਨੂੰ ਪੈਲੀ ਵਾਉਣ ਦਾ
.......ਸੁਆਦ ਹੀ ਵੱਖਰਾ ਏ <3

ਯਾਰਾਂ ਨਾਲ ਬਹਿ ਕੇ ਖਾਣ ਦਾ
ਤੇ ਮੇਲਿਆਂ ਵਿੱਚ ਜਾਣ ਦਾ
.......ਸੁਆਦ ਹੀ ਵੱਖਰਾ ਏ <3
ਹੱਥੀਂ ਵੱਡੀ #ਹਾੜੀ ਦਾ
ਤੇ ਚੋਰੀ ਦੀ #ਯਾਰੀ ਦਾ
.......ਸੁਆਦ ਹੀ ਵੱਖਰਾ ਏ <3

#ਚਾਹ ਛੜੇ ਦੀ ਤੇ
#ਕੁਲਫੀ ਘੜੇ ਦੀ ਦਾ
.......ਸੁਆਦ ਹੀ ਵੱਖਰਾ ਏ >3
ਮਾਪਿਆਂ ਦੀ ਘੂਰ ਦਾ
ਤੇ ਗੁੱਸੇ ਹੋਈ #ਹੂਰ ਦਾ
.......ਸੁਆਦ ਹੀ ਵੱਖਰਾ ਏ <3

Koshish kro kise da dukh mita sako

ਅਗਰ ਤੁਸੀਂ ਇੱਕ ਪੇੰਸਿਲ ਬਣ ਕੇ
ਕਿਸੇ ਦੀ #ਖੁਸ਼ੀ ਨਹੀਂ ਲਿਖ ਸਕਦੇ !

ਤਾਂ ਕੋਸ਼ਿਸ਼ ਕਰੋ ,
ਕਿ ਇੱਕ ਅੱਛੀ #ਰਬੜ ਬਣ ਕੇ
ਕਿਸੇ ਦਾ ਦੁੱਖ ਤਾਂ ਮਿਟਾ ਸਕਦੋ ਹੋ !!!

Maa Dass Ki Dhee Da Kasoor

save girl child
ਤੈਨੂੰ ਇਕ ਗੱਲ ਪੁੱਛਾਂ ਮਾਂ, ਮੈਨੂੰ ਤੂੰ ਦੱਸ ਨੀ ਜਰੂਰ।
ਮਾਂ ਧੀ ਤੋਂ ਨਰਾਜ਼, ਦੱਸ ਕੀ ਧੀ ਦਾ ਕਸੂਰ ?
ਉਹ ਮਾਵਾਂ ਵੀ ਧੀਆਂ ਸਨ, ਜਿਹਨਾ ਜੰਮੇ ਪੀਰ ਤੇ ਫਕੀਰ।
ਮਾਵਾਂ ਉਹ ਵੀ ਧੀਆਂ ਸਨ, ਜਿਹਨਾ ਜੰਮੇ ਨਲੂਏ ਜਿਹੇ ਵੀਰ।
ਕਰ ਧਿਆਨ ਮਾਤਾ ਭਾਨੀ ਜੀ ਵੱਲ, ਸੀ ਜਿਹੜੀ ਗੁਰੂ ਜੀ ਦੀ ਧੀ ।
ਉਹ ਮਹਿਲ ਬਣੇ ਗੁਰੂ ਜੀ ਦੇ, ਉਹ ਹੀ ਜਨਨੀ ਗੁਰੂ ਜੀ ਦੀ ਸੀ ।
ਇਕ ਧੀ ਤੇਰੀ, ਝਾਂਸੀ ਦੀ ਰਾਣੀ, ਦੇਸ਼ ਦੀ ਅਜ਼ਾਦੀ ਲਈ ਲੜੀ ਸੀ।
ਧੀ ਤੇਰੀ ਭਾਗੋ, ਖਿਦਰਾਣੇ ਵਾਲੀ ਢਾਬ ਤੇ, ਨਾਲ ਵੈਰੀਆਂ ਦੇ ਲੜੀ ਸੀ।
ਮੇਰੇ ਜੰਮਣ ਤੋਂ ਪਹਿਲਾਂ, ਅੱਜ ਤੂੰ ਹੀ ਮੈਂਨੂੰ ਮਾਰੇਂ, ਦੱਸ ਮੇਰਾ ਕੀ ਕਸੂਰ।
ਤੈਨੂੰ ਇਕ ਗੱਲ ਪੁੱਛਾਂ ਮਾਂ, ਮੈਨੂੰ ਤੂੰ ਦੱਸ ਨੀ ਜਰੂਰ।
ਹੋਈ ਮਾਂ ਧੀ ਤੋਂ ਨਰਾਜ਼, ਦੱਸ ਕੀ ਧੀ ਦਾ ਕਸੂਰ?
ਗੁਰੁ ਨਾਨਕ ਜੀ ਨੇ, ਦਰਜ਼ਾ ਦਿੱਤਾ ਨਾਰੀ ਨੂੰ, ਇਕ ਪੁਰਸ਼ ਸਮਾਨ।
ਭਾਰਤ ਦੇਸ਼ ਦੀ ਰਾਸ਼ਟ੍ਰਪਤੀ ਪ੍ਰਤਿਭਾ ਪਾਟਿਲ, ਇਕ ਔਰਤ ਮਹਾਨ।
ਪੁੱਤਰ ਨਿਸ਼ਾਨ, ਔਰਤ ਈਮਾਨ, ਦੌਲਤ ਗੁਜਰਾਨ, ਕਹਿਣ ਗ੍ਰੰਥ ਮਹਾਨ।
ਜੋ ਪੂਜੇ ਲਛੱਮੀ,ਉਹੋ ਮਾਲਾ-ਮਾਲ, ਇਹ ਗੱਲ ਕਹਿੰਦਾ ਹੈ ਕੁੱਲ ਜਹਾਨ ।
ਐ ਦੁਨੀਆ ਵਾਲਿਓ, ਜਦੋਂ ਸਮਝੋਗੇ ਲੜਕਾ ਲ਼ੜਕੀ ਇਕ ਸਮਾਨ।
ਤਾਂ ਹੀ ਹੋਵੇਗਾ ਦੁਨੀਆ ‘ਚ, ਸਾਡਾ ਸਮਾਜ ਅਤੇ ਭਾਰਤ ਦੇਸ਼ ਮਹਾਨ।
ਅੱਜ ਧੀ ਨੂੰ ਗਰਭ ਚ ਮਾਰਨ ਲਈ, ਕਿਉਂ ਹੋਈ ਇਕ ਮਾਂ ਮਜਬੂਰ ।
ਚੌਧਰੀ ਸਮਾਜ ਦੇਉ, ਜੇ ਮਨੁੱਖਤਾ ਦਾ ਭੱਲਾ ਚਾਹੋ, ਗੱਲ ਵੀਚਾਰੋ ਜਰੂਰ ।
ਤੈਨੂੰ ਇਕ ਗੱਲ ਪੁੱਛਾਂ ਮਾਂ, ਮੈਨੂੰ ਤੂੰ ਦੱਸ ਨੀ ਜਰੂਰ।
ਹੋਈ ਮਾਂ ਧੀ ਤੋਂ ਨਰਾਜ਼, ਦੱਸ ਕੀ ਧੀ ਦਾ ਕਸੂਰ ?

Punjabian de naa da sikka chalda

ਸਾਡੇ ਬਾਰੇ ਤੂੰ ਕੁੜੀਏ ਰੱਖੀਂ ਨਾ ਭੁਲੇਖਾ,
ਅਸੀਂ ਸ਼ੌਂਕੀ ਸਰਦਾਰਾਂ ਦੇ ਸ਼ੌਂਕੀ ਕਾਕੇ ਨੀ,
ਇੱਕ ਡਰਦੇ ਸਿਰਫ਼ ਉੱਪਰ ਵਾਲੇ ਤੋਂ,
ਨਾ ਹੋਰ ਕਿਸੇ ਦੇ ਫ਼ਿਕਰ ਨਾ ਫ਼ਾਕੇ ਨੀ,
ਦੁੱਧ ਮੱਖ਼ਣਾਂ ਨਾਲ ਪਾਲੇ ਪੁੱਤ ਮਾਵਾਂ ਦੇ,
ਸ਼ਰੀਰ ਬਣਾਏ ਸਾਦੀਆਂ ਖ਼ੁਰਾਕਾਂ ਖਾ ਕੇ ਨੀ,
ਸ਼ਿਕਾਰੀ ਹੈਗੇ ਅਸੀਂ ਸੋਹਣੀਏ ਅੱਤ ਦੇ,
ਸਦਾ ਰੱਖਦੇ ਟੌਹਰ ਸ਼ੋਕੀਨੀ ਲਾਕੇ ਨੀ,
ਚਿੱਟਾ ਕੁੜਤਾ ਪਜਾਮਾ ਹੈਗਾ ਸ਼ਾਨ ਸਾਡੀ,
ਰੱਖਦੇ ਸਦਾ #BRANDED ਪਾਕੇ ਨੀ,
ਯਾਰ ਸਾਡੇ ਛੁਰੀਆਂ ਤਲਵਾਰਾਂ ਵਰਗੇ,
ਦਿਨ ਦਿਹਾੜੇ ਕਰਦੇ ਬੇਖ਼ੋਫ ਵਾਕੇ ਨੀ,
ਪਹਿਲਾਂ ਕਦੇ ਕਿਸੇ ਤੇ ਵਾਰ ਨੀ ਕਰਦੇ,
ਪਿੱਛੋਂ ਲਾ ਦੇਈਏ ਆਸ਼ਮਾਨੀ ਟਾਕੇ ਨੀ,
ਅਸੀਂ ਫੈਨ ਸਰਦਾਰ ਭਗਤ ਸਿੰਘ ਦੇ,
ਸ਼ੋਂਕ ਸੋਹਣੀਆਂ ਕੁੜੀਆਂ ਦੇ ਝਾਕੇ ਨੀ,
ਨਾ ਕਿਸੇ ਵਾਗੂੰ ਕਿਸੇ ਦੇ ਪਿੱਛੇ ਜਾਈਏ,
ਨਾ ਲਾਈਦੇ ਕਦੇ ਮੰਡੀਰਾ ਵਾਂਗ ਨਾਕੇ ਨੀ,
ਹੋਰ ਕਿਸੇ ਨਸ਼ੇ ਨੂੰ ਹੱਥ ਨਈਂਓ ਲਾਉਂਦੇ,
ਰਹਿੰਦੇ ਮਸਤ ਕਾਲੀ ਨਾਗਨੀ ਖਾਕੇ ਨੀ,
ਨਹਾ ਕੇ ਸਵੇਰੇ ਨਿੱਤ ਗੁਰਬਾਣੀ ਸੁਣ ਲੈਂਦੇ,
ਸ਼ਾਮ ਵੀ ਲੰਘ ਜਾਂਦੀ #ਚਮਕੀਲਾ ਗਾਕੇ ਨੀ,
ਰਹੀ ਬਚ ਕੇ ਤੂੰ ਅੱਲੜ੍ਹ ਮੁਟਿਆਰੇ ਨੀ,
ਸਿਖ਼ਰ ਦੁਪਹਿਰੇ ਮਾਰਦੇ ਦਿਲਾਂ ਤੇ ਡਾਕੇ ਨੀ,
ਹਰ ਥਾਂ ਪੰਜ਼ਾਬੀਆਂ ਦੇ ਨਾਂ ਦਾ ਸਿੱਕਾ ਚੱਲਦਾ,
ਜੇ ਨਹੀ ਯਕੀਨ ਦੇਖ ਲਈ ਥਾਂ ਥਾਂ ਜਾ ਕੇ ਨੀ ;) :)