Page - 127

Oh Sama Bada Ghaint Hunda Si

ਜਦੋਂ ਇੱਟਾਂ ਦੀਆਂ ਵਿਕਟਾਂ
ਤੇ ਫੱਟੀ ਵਾਲਾ #ਬੈਟ ਹੁੰਦਾ ਸੀ

ਸਾਰੇ ਖੇਡਦੇ ਸੀ ਇਕੱਠੇ
ਓਹ ਸਮਾ ਬੜਾ #ਘੈਂਟ ਹੁੰਦਾ ਸੀ (y)

Aina Pyar Kiun Karda Mainu

ਕਹਿੰਦੀ :- ਏਨਾ ਪਿਆਰ ਕਿਉਂ ਕਰਦਾ ਮੈਨੂੰ ?
ਮੈ ਕਿਹਾ :- ਇੱਕ ਰੀਝ ਏ ਤੈਨੂੰ ਏਦਾਂ ਚਾਹੁਣ ਦੀ <3
ਕਹਿੰਦੀ :- ਹਰ ਵੇਲੇ ਸੋਚਦਾ ਕਿਉਂ ਰਹਿੰਦਾ ?
ਮੈ ਕਿਹਾ :- ਮੈਨੂੰ ਆਦਤ ਏ
ਤੈਨੂੰ ਸੋਚਾਂ 'ਚ ਆਪਣਾ ਬਣਾਉਣ ਦੀ :/

ਕਹਿੰਦੀ :- ਤੂੰ ਏਨਾ ਉਦਾਸ ਕਿਉਂ ਰਹਿੰਦਾ ?
ਮੈ ਕਿਹਾ :- ਮੈ Wait ਕਰਦਾਂ ਤੇਰੇ ਮੁਸਕਰਾਉਣ ਦੀ :)

ਕਹਿੰਦੀ :- ਜੇ ਮੈਂ ਨਾ ਮਿਲੀ ?
ਮੈ ਕਿਹਾ :- ਰੱਬ ਅੱਗੇ ਅਰਦਾਸ ਕਰਾਗਾਂ
ਤੈਨੂੰ ਅਗਲੇ ਜਨਮ 'ਚ ਪਾਉਣ ਦੀ _/\_
ਕਹਿੰਦੀ :- ਜੇ ਮੈ ਤੈਨੂੰ ਮਿਲ ਗਈ ?
ਮੈ ਕਿਹਾ :- ਕੋਸ਼ਿਸ਼ ਕਰਾਗਾਂ ਤੈਨੂੰ ਹਰ ਵੇਲੇ ਹਸਾਉਣ ਦੀ ... !!!

ਕਹਿੰਦੀ :- ਕਦੇ ਚੰਨ ਵੀ ਤਾਰੇ ਦਾ ਹੋਇਆ ?
ਮੈ ਕਿਹਾ :- ਬੱਸ ਆਸ ਜੀ ਏ
ਤਾਰੇ ਵਾਂਗੂ ਟੁੱਟ ਕੇ ਜ਼ਿੰਦਗੀ ਮਟਾਉਣ ਦੀ ... !!! :/ :( :'(

Chhade bande Nu Siyal Tang Karda

ਅੱਖਾਂ ਵਿੱਚ ਰੜਕਦਾ ਹਮੇਸ਼ਾਂ ਬੰਦੇ ਨੂੰ ਵਾਲ ਤੰਗ ਕਰਦਾ,
ਵਿੱਛੜ ਗਿਆਂ ਨੂੰ ਹਰ ਪਲ ਮਹੀਨਾ ਸਾਲ ਤੰਗ ਕਰਦਾ,
ਮੌਤ ਕਿਸੇ ਨੀ ਯਾਦ ਫਿਰਦਾ ਹਰ ਕੋਈ ਸਿਕੰਦਰ ਬਣਕੇ,
ਮਰ ਮੁੱਕਿਆ ਨੂੰ ਜੱਗ ਤੇ ਜੀਣ ਦਾ ਸਵਾਲ ਤੰਗ ਕਰਦਾ,
ਗੂੜ੍ਹੀਆਂ ਪਰੀਤਾਂ ਪਾਕੇ ਬੰਦਾ ਭੁੱਲ ਜਾਂਦਾ ਉੱਪਰ ਵਾਲੇ ਨੂੰ,
ਪਰ ਪਿਆਰ ਵਿੱਚ ਵਿੱਛੜਣ ਦਾ ਖ਼ਿਆਲ ਤੰਗ ਕਰਦਾ,
ਕੋਈ ਫ਼ਿਕਰ ਫ਼ਾਕਾ ਨੀ ਹੁੰਦਾ ਜ਼ਿੰਦਗੀ 'ਚ ਚੜ੍ਹਦੀ ਉਮਰੇ,
ਛੜੇ ਬੰਦੇ ਨੂੰ ਆਖ਼ਿਰ ਸ਼ੀਤ ਲਹਿਰ ਸਿਆਲ ਤੰਗ ਕਰਦਾ...

Akhir Ch Bande Chaar Bhalda E

ਪੈਦਲ ਤੁਰਿਆ ਜਾਂਦਾ......   ਕਹਿੰਦਾ ਸਾਇਕਲ ਜੁੜ ਜਾਵੇ...।
ਸਾਇਕਲ ਵਾਲਾ ਫੇਰ .....     ਸਕੂਟਰ-ਕਾਰ ਭਾਲਦਾ ਏ......।
ਪੜ੍ਹਿਆ-ਲਿਖਿਆ ਬੰਦਾ..... ਫੇਰ ਰੁਜ਼ਗਾਰ ਭਾਲਦਾ ਏ.....।
ਮਿਲ ਜਾਵੇ ਰੁਜ਼ਗਾਰ ਤਾਂ....  ਸੋਹਣੀ ਨਾਰ ਭਾਲਦਾ ਏ....।
ਆ ਜਾਵੇ ਜੇ ਨਾਰ .....       ਤਾਂ ਕਿਹੜਾ ਪੁੱਛਦਾ ਬੇਬੇ ਨੂੰ....।
ਉਦੋਂ ਮੁੰਡਾ ਚੋਪੜੀਆਂ....    ਤੇ ਚਾਰ ਭਾਲਦਾ ਏ.......।
ਸਾਰੀ ਉਮਰੇ ਬੰਦਾ....       ਰਹਿੰਦਾ ਏ ਮੰਗਦਾ......।
ਬੁੱਢਾ ਬੰਦਾ ਥੋੜਾ ਜਿਹਾ....  ਸਤਿਕਾਰ ਭਾਲਦਾ ਏ.....।
ਇਹ ਵੀ ਰਾਮ ਕਹਾਣੀ....   ਬਹੁਤੇ ਦਿਨ ਤੱਕ ਨਹੀ ਚਲਦੀ...।
ਆਖਰ ਯਾਰੋ ਬੰਦਾ....       ਬੰਦੇ ਚਾਰ ਭਾਲਦਾ ਏ....!!!

Neend Driver Nu Naa Aave

ਡਰੈਵਰ ਟੈਕਸੀ ਦਾ, ਬੱਸ ਟਰੱਕ ਕਾਰ ਦਾ ਹੋਵੇ।
ਅੱਖਾਂ ਸੜਕ ਨੂੰ ਨਾਪ ਦੀਆਂ, ਦਿਲ ਵਿੱਚ ਜਾਪ ਯਾਰ ਦਾ ਹੋਵੇ।
ਭਾਵੇਂ ਟਿਕੀ ਰਾਤ ਹੋਵੇ, ਦੱਬੀ ਜਾਵੇ ਨਾ ਘਬਰਾਵੇ।
ਮਿਰਜ਼ਾ ਹੀ ਸੌਂ ਗਿਆ ਸੀ, ਨੀਂਦ ਡਰੈਵਰ ਨੂੰ ਨਾ ਆਵੇ...