Page - 23

Mehnat Da Mull

ਝੱਖੜਾਂ ਹਨੇਰੀਆਂ ਤੂਫ਼ਾਨਾਂ ਵਿੱਚੋਂ ਕੱਢ ਕੇ,
ਗੁੱਡੀ ਫੇਰ ਅੰਬਰੀ ਚੜ੍ਹਾ ਹੀ ਦਿੰਦਾ ਹੈ,,,
ਬੰਦਾ ਜਦੋਂ ਰੱਬ ਨਾਲ ਸੱਚਾ ਹੋ ਜਾਵੇ
ਮਿਹਨਤਾਂ ਦਾ ਮੁੱਲ ਰੱਬ ਪਾ ਹੀ ਦਿੰਦਾ ਹੈ☝️

No Attitude Problem

ਮੇਰੇ ਵਿੱਚ ATTITUDE 😎  PROBLEM ਨਹੀ ਹੈ
ਪਰ ..
.
ਮੈਂ ਮੰਨਦਾ ਹਾਂ ਕਿ ….??
.
.

ਝੁਕੋ 🙇 ਉੱਥੇ ਜਿੱਥੇ ਕਿਸੀ 👤ਦੇ ਦਿਲ ਵਿੱਚ
ਤੁਹਾਨੂੰ ਝੁਕਾਨ ਦੀ ਜ਼ਿੱਦ ਨਾ ਹੋਵੇ !!!

Yaar Na Gvaa Layi

ਲੀਡਰ ਚੋਰ ਤੇ ਆਸ਼ਕ
ਤਿੰਨੋ ਸੱਚ ਬੋਲਦੇ ਨਾ...
ਬਾਣੀਆ ਤੇ ਸੁਨਿਆਰਾ
ਕਦੇ ਵੀ ਪੂਰਾ ਤੋਲਦੇ ਨਾ…
.
ਜੋ ਪੱਤਣਾਂ ਦੇ ਤਾਰੂ
ਕਦੇ ਵਹਿਣਾ ਵਿੱਚ ਰੁੜਦੇ ਨਾ
ਐਵੇਂ ਨਾ ਯਾਰ ਗਵਾ ਲੀਂ ਸੱਜਣਾ
ਉਹ ਵਾਪਿਸ ਮੁੜਦੇ ਨਾ .

Sharabi naa hove

ਜੋ ਧੋਤੇ ਜਾਂਦੇ ਨੀ ਕਦੇ
ਕਿਸੇ ਦੀ ਧੀ ਭੈਣ ਤੇ ਪਤਨੀ
ਇੱਜਤਾਂ ਨੂੰ ਦਾਗੀ ਨਾ ਹੋਵੇ
ਰੱਬ ਕਰਕੇ ਇਸ ਜਹਾਨ ਤੇ ਕਿਸੇ ਦਾ
ਪਿਓ ਪੁੱਤ ਤੇ ਪਤੀ ਸ਼ਰਾਬੀ ਨਾ ਹੋਵੇ

Satguru di mehar

ਜੋ ਫੜਦੇ ਪੱਲਾ ਸਤਿਗੁਰ ਦਾ,
ਉਹ ਭਵ ਸਾਗਰ ਤਰ ਜਾਂਦੇ ਨੇ,
ਨਾ ਮਾਣ ਕਰੀ ਕਿਸੇ ਗੱਲ ਦਾ,
ਇੱਥੇ ਭਿਖਾਰੀ ਰਾਜੇ,
ਤੇ ਰਾਜੇ ਭਿਖਾਰੀ ਬਣ ਜਾਂਦੇ ਨੇ …