Page - 71

Oh Kudi si Law Kardi

ਜੀਹਦੇ ਨਾਲ ਮੇਰੀ ਸੀ #ਗਰਾਰੀ ਅੜਦੀ, 
ਕੁੜੀ ੳੁਹ ਸੀ ਯਾਰੋ #Law ਕਰਦੀ
ਕਹਿੰਦੀ ਮੇਰੇ ਨਾਲ #ਵਿਆਹ ਕਰਵਾਲਾ,
ਮੈ ਕਿਹਾ ਅੱਕ ਜਾਏਗੀ ਮੇਰੇ ਤੂੰ Case ਲੜਦੀ....

Vekh Ke Haal Punjab Da

ਵੇਖ ਕੇ ਹਾਲ #ਪੰਜਾਬ ਦਾ ਰੱਬ ਰੋਇਆ ਧਰਤੀ ਹਿੱਲੀ
ਘਰ ਦੇ ਪਹਿਰੇਦਾਰਾਂ ਨੇ ਪਿਠ ਘਰ ਦਿਆਂ ਦੀ ਜਦ ਛਿੱਲੀ,,
ਨਾਲੇ ਆਖੇ ਇਸ ਦੇ ਨਾਲ ਤਾ ਮੇਰਾ ਰਿਸ਼ਤਾ ਮੁਢ ਤੋਂ ਹੈ
ਏਨਾ ਕੁਝ ਹੁੰਦਾ ਵੇਖ ਕੇ ਹੁਣ ਸ਼ਾਂਤ ਰਹੇ ਕਿਉਂ ਦਿੱਲੀ,,

ਆਪਣੀ ਔਲਾਦ ਦੇ ਹੱਥੋਂ ਇਹ ਤਾਂ ਪਹਿਲਾਂ ਹੀ ਲੁੱਟੇਆ ਯਾਰੋ
ਪੁੱਤ ਸਮੈਕ ਖਾ ਲੈ ਧੀਆਂ ਟੰਗ ਦਿੱਤੀ ਚੁੰਨੀ ਕਿੱਲੀ,,,
ਥਾਂ ਥਾਂ ਤੇ #ਬੇਅਦਬੀ ਬਾਣੀ ਦੀ ਅੱਜ ਹੋ ਰਹੀ ਸਰਕਾਰੇ
ਦੋਸ਼ੀ ਖੁੱਲੇ ਘੁੰਮ ਰਹੇ ਨੇ ਕਿਉਂਕਿ ਕਮਾਨ ਤੇਰੀ ਹੈ ਢਿੱਲੀ,,.
ਜਿਥੋਂ ਗੁੜ੍ਹਤੀ ਮਿਲੇ ਦਰਦੀ ਕੁਰਬਾਨੀ ਦੀ ਹਰ ਬੱਚੇ ਨੂੰ,
ਉਸ ਧਰਤੀ ਮਾਂ ਦੀ ਅੱਖ ਰਹਿੰਦੀ ਹੰਝੂਆ ਨਾਲ ਕਿਉਂ ਗਿੱਲੀ ?

Dunia De Behtareen Rishte

ਦੁਨੀਆਂ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ,
ਜਿਥੇ ਹਲਕੀ ਜਿਹੀ #ਮੁਸਕਾਨ
ਅਤੇ ਹਲਕੀ ਜਿਹੀ ਮੁਆਫੀ ਨਾਲ
ਹਾਲਾਤ ਪਹਿਲਾ ਵਰਗੇ ਹੋ ਜਾਂਦੇ ਹਨ

Modi Aina Chha Jaauga

ਕੀਹਨੂੰ ਪਤਾ ਸੀ ਚਾਹ ਵੇਚਦਾ #ਮੋਦੀ ਇੰਨਾ ਛਾ ਜਾਊਗਾ,
#ਦਿੱਲੀ ਉਪਰ ਰਾਜ ਕਰਣ #ਕੇਜਰੀਵਾਲ ਦੁਬਾਰਾ ਆਊਗਾ,,
ਆਸ਼ਾ ਰਾਮ ਤੇ ਆਸਾਂ ਰੱਖਣ ਵਾਲੇ ਇਹ ਨਾ ਜਾਣ ਸਕੇ,
ਕਿ ਉਹ ਰਾਕਸ਼ ਉਹਨਾਂ ਦੀਆਂ ਭਾਵਨਾਵਾਂ ਠੁਕਰਾ ਜਾਊਗਾ...

ਬੇਸ਼ਕ ਆਪਣੀ #ਤਾਕਤ ਤੇ ਸਿਕੰਦਰ ਨੂੰ ਸ਼ੱਕ ਨਹੀਂ ਸੀ,
ਪਰ ਨਾ ਜਾਣਦਾ ਪੋਰਸ ਉਸ ਨੂੰ ਹਿੱਕ ਦਿਖਾ ਜਾਊਗਾ,,,
ਜਦ ਕੋਈ ਵਛਡਾ ਚਰਦਾ ਨਾ ਗਊ ਮਾਤਾ ਆਖੇ ਉਸਨੂੰ,
ਖਾ ਲੈ ਪੁੱਤਰਾ ਖਾ ਲੈ ਨਹੀਂ ਤਾਂ #ਲਾਲੂ ਚਾਰਾ ਖਾ ਜਾਊਗਾ...

Ikk Kudi Naal Hoya Pyar

ਇਕ ਝੱਲੀ ਜਿਹੀ #ਕੁੜੀ ਨਾਲ ਹੋ ਗਿਆ ਪਿਆਰ ਸੀ
ਉਹਦੇ ਲਈ ਮੈਂ ਕੱਢਿਆ ਕਲਾਸ ਵਿਚੋ ਬਾਹਰ ਸੀ
ਕਈ ਵਾਰੀ ਉਹਦੇ ਲਈ ਲੜ੍ਹਿਆ ਮੈਂ ਲੋਕਾਂ ਨਾਲ
ਉਹਦੇ ਹੀ #ਪਿਆਰ ਵਾਲਾ ਚੜ੍ਹਿਆ ਬੁਖਾਰ ਸੀ...